15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਆਪ' ਲੀਗਲ ਵਿੰਗ ਵਲੋਂ ਕੇਂਦਰੀ ਮੰਤਰੀ ਬਿੱਟੂ ਵਲੋਂ ਪੰਜਾਬ ਪੁਲਿਸ ਨੂੰ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਨਿੰਦਾ <br/>

ਅਜੀਤ ਡੈਸਕ 30-05-2026
ਸੰਗਰੂਰ, 29 ਮਈ (ਧੀਰਜ ਪਸ਼ੌਰੀਆ) - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵਰਤੀ ਗਈ ਭੱਦੀ ਸ਼ਬਦਾਵਲੀ ਅਤੇ ਉਨ੍ਹਾਂ ਦੀ ਡਿਊਟੀ ਵਿਚ ਕੀਤੀ ਦਖ਼ਲ ਅੰਦਾਜ਼ੀ ਦੀ ਆਮ ਆਦਮੀ ਪਾਰਟੀ ਲੀਗਲ ਵਿੰਗ ਜ਼ਿਲ੍ਹਾ ਸੰਗਰੂਰ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਬਚਨ ਸਿੰਘ ਨਹਿਲ ਨੇ ਧੂਰੀ ਨਗਰ ਕੌਂਸਲ ਚੋਣਾਂ ਦੌਰਾਨ ਜ਼ਿਲੇ੍ਹ ਦੀ ਮਹਿਲਾ ਐਸ.ਐਸ.ਪੀ ਸਮੇਤ ਪੁਲਿਸ ਅਧਿਕਾਰੀਆਂ ਨੂੰ ਧਮਕਾਉਣ ਅਤੇ ਪੰਜਾਬ ਪੁਲਿਸ ਲਈ ਵਰਤੀ ਗਈ ਸ਼ਬਦਾਵਲੀ ਦੀ ਜ਼ੋਰਦਾਰ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਇਸ ਨਾਲ ਬਿੱਟੂ ਨੇ ਆਪਣੇ ਅਹੁਦੇ ਦਾ ਮਿਆਰ ਡੇਗਿਆ ਹੈ | ਕੇਂਦਰ ਸਰਕਾਰ ਵਿਚ ਇੱਕ ਜ਼ਿੰਮੇਵਾਰੀ ਮੰਤਰੀ ਵਲੋਂ ਅਪਣਾਇਆ ਗਿਆ ਵਤੀਰਾ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਹੈ ਜੋ ਉਸ ਦੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਹੈ |

ਪਿਛਲੀ ਖ਼ਬਰ ਪੰਜਾਬ ਦੇ ਸ਼ਹਿਰੀਆਂ ਨੇ 'ਆਪ' ਨੂੰ ਇਕਪਾਸੜ ਫ਼ਤਵਾ ਦਿੱਤਾ- ਅਮਨ ਅਰੋੜਾ <br/> ਅਗਲੀ ਖ਼ਬਰ ਨਗਰ ਕੌਂਸਲ ਭਵਾਨੀਗੜ੍ਹ ਚੋਣਾਂ: ਵਾਰਡ ਨੰਬਰ 13 ਤੋਂ ਜੇਤੂ ਉਮੀਦਵਾਰ ਹਨੀ ਕਾਂਸਲ ਨੇ ਚੇਅਰਮੈਨ ਡਾ. ਮਿੰਕੂ ਜਵੰਧਾ ਦਾ ਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।