06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੈਨਸ਼ਨਰ ਤੇ ਹੋਰ ਵਿੱਤੀ ਫ਼ੰਡਾਂ ਤੋਂ ਵਾਂਝੇ ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਸੰਗਰੂਰ ਦਫ਼ਤਰ ਬਾਹਰ ਕੀਤਾ ਸੂਬਾ ਪੱਧਰੀ ਪ੍ਰਦਰਸ਼ਨ <br/>

ਅਜੀਤ ਡੈਸਕ 23-05-2026
ਸੰਗਰੂਰ, 22 ਮਈ (ਅਮਨਦੀਪ ਸਿੰਘ ਬਿੱਟਾ)-ਮਾਰਕਫੈੱਡ ਸੇਵਾ ਮੁਕਤ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਸੰਗਰੂਰ ਦਫ਼ਤਰ ਵਿਖੇ ਸੇਵਾ ਮੁਕਤ ਫ਼ੀਲਡ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ | ਧਰਨੇ ਵਿਚ ਫ਼ਰੀਦਕੋਟ, ਬਠਿੰਡਾ, ਪਟਿਆਲਾ, ਫ਼ਿਰੋਜਪੁਰ, ਜਲਾਲਾਬਾਦ, ਮਾਨਸਾ, ਮੁਕਤਸਰ, ਗੁਰਦਾਸਪੁਰ ਅਤੇ ਸੰਗਰੂਰ ਦੇ ਬਜ਼ੁਰਗ ਸੇਵਾ ਮੁਕਤ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ | ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਫੈੱਡ ਮੈਨੇਜਮੈਂਟ ਵਲੋਂ ਸੇਵਾ ਮੁਕਤ ਫ਼ੀਲਡ ਮੁਲਾਜ਼ਮਾਂ ਦੀ ਰੋਕੀ ਗਈ ਗੈ੍ਰਚੁਟੀ, ਲੀਵ ਇਨਕੈਸਮੈਂਟ ਅਤੇ ਛੇ ਵੇ ਪੇ ਕਮਿਸ਼ਨ ਬਕਾਏ ਰੋਕੇ ਹੋਏ ਹਨ | ਪੈਨਸ਼ਨ ਨਾ ਹੋਣ ਕਾਰਨ ਅਤੇ ਫ਼ੰਡ ਰੋਕ ਜਾਣ ਕਾਰਨ ਬਜ਼ੁਰਗ ਮੁਲਾਜ਼ਮ ਰੋਜ਼ਾਨਾ ਦੇ ਖ਼ਰਚੇ ਬਿਮਾਰੀਆਂ ਦੇ ਇਲਾਜ ਅਤੇ ਬੱਚਿਆ ਦੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰਥ ਹਨ | ਇਸ ਕਾਰਨ ਉਹ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਹਨ | ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਕਣਕ ਦੀ ਖ਼ਰੀਦ ਸਮੇਂ ਬੇਮੌਸਮੀ ਬਰਸਾਤਾਂ, ਗਰਮ ਹਵਾਵਾਂ, ਗੁਦਾਮਾਂ ਦੀ ਘਾਟ ਕਾਰਨ ਖੁੱਲ੍ਹੇ ਪਲੰਥਾ ਵਿਚ ਅਨਾਜ ਖ਼ਰਾਬ ਹੋਣ ਤੇ ਐਫ. ਸੀ. ਆਈ. ਵਲੋਂ ਸਮੇਂ ਸਿਰ ਨਿਕਾਸੀ ਨਾ ਪਲਾਸਟਿਕ ਦਾ ਬਾਰਦਾਨਾ ਲਗਾਉਣ ਕਾਰਨ ਹੋਣ ਵਾਲੇ ਨੁਕਸਾਨ ਦਾ ਸਾਰਾ ਬੋਝ ਫ਼ੀਲਡ ਸਟਾਫ਼ ਸਿਰ ਮਾੜ ਕੇ ਚਾਰਜ ਸੀਟਾਂ ਤੇ ਰਿਕਵਰੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਆਗੂਆਂ ਨੇ ਨਾਜਾਇਜ਼ ਦੱਸਿਆ ਹੈ | ਆਗੂਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਬਜ਼ੁਰਗ ਮੁਲਾਜ਼ਮ ਪਰਿਵਾਰਾਂ ਸਮੇਤ ਹਰ ਜ਼ਿਲੇ੍ਹ ਵਿਚ ਰੋਸ ਧਰਨੇ ਤੇ ਮਰਨ ਵਰਤ ਲਈ ਮਜਬੂਰ ਹੋਣਗੇ | ਇਕੱਠ ਨੂੰ ਹੁਸ਼ਿਆਰ ਸਿੰਘ, ਕੁਲਦੀਪ ਸਿੰਘ, ਬਲਵੰਤ ਸਿੰਘ, ਵਰਿੰਦਰ ਕੁਮਾਰ ਸ਼ਰਮਾ, ਤਰਲੋਕ ਸਿੰਘ ਬਟਾਲਾ, ਬਬਲੀ ਖ਼ਾਨ, ਸੁਰਜੀਤ ਸਿੰਘ ਜੈਤੋਂ, ਸੁਰਜੀਤ ਸਿੰਘ ਬਠਿੰਡਾ, ਬੂਟਾ ਸਿੰਘ ਬਰਨਾਲਾ, ਗੁਰਚਰਨ ਸਿੰਘ ਸੰਗਰੂਰ, ਰਾਮ ਚੰਦ, ਹੁਕਮ ਚੰਦ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਪਾਕਿਸਤਾਨ ਆਈ.ਐੱਸ.ਆਈ. ਏਜੰਟ ਦੇ 3 ਸਾਥੀ ਨਾਜਾਇਜ਼ ਅਸਲੇ੍ਹ ਸਮੇਤ ਗਿ੍ਫ਼ਤਾਰ ਗੁਰਦਾਸਪੁਰ ਸਿਟੀ ਥਾਣੇ 'ਤੇ ਹੋਏ ਗ੍ਰਨੇਡ... ਅਗਲੀ ਖ਼ਬਰ ਮਰੀਜ਼ਾਂ ਨੂੰ ਮੱਛਰਦਾਨੀਆਂ ਵੰਡੀਆਂ, ਡੇਂਗੂ ਤੇ ਮੱਛਰਾਂ ਤੋਂ ਬਚਾਅ ਲਈ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।