06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਰੀਜ਼ਾਂ ਨੂੰ ਮੱਛਰਦਾਨੀਆਂ ਵੰਡੀਆਂ, ਡੇਂਗੂ ਤੇ ਮੱਛਰਾਂ ਤੋਂ ਬਚਾਅ ਲਈ ਕੀਤਾ ਜਾਗਰੂਕ <br/>

ਅਜੀਤ ਡੈਸਕ 23-05-2026
ਅਹਿਮਦਗੜ੍ਹ, 22 ਮਈ (ਸੁਖਜੀਤ ਸਿੰਘ ਖੇੜਾ)-ਗਰਮੀ ਤੇ ਵਿਆਪਕ ਗੰਦਗੀ ਦੌਰਾਨ ਮੱਛਰਾਂ ਦੇ ਹਮਲੇ ਦੇ ਮੱਦੇਨਜ਼ਰ, ਰੋਟਰੀ ਕਲੱਬ ਅਹਿਮਦਗੜ੍ਹ ਚੈਂਪੀਅਨਜ਼ ਨੇ ਇਕ ਸ਼ਲਾਘਾਯੋਗ ਸਮਾਜ ਸੇਵਾ ਪਹਿਲਕਦਮੀ ਕੀਤੀ ਅਤੇ ਸਿਵਲ ਹਸਪਤਾਲ ਅਹਿਮਦਗੜ੍ਹ ਵਿਖੇ ਮਰੀਜ਼ਾਂ ਤੇ ਲੋੜਵੰਦਾਂ ਨੂੰ ਮੱਛਰਦਾਨੀਆਂ ਵੰਡੀਆਂ | ਇਹ ਸੇਵਾ ਰੋਟੇਰੀਅਨ ਚੇਅਰਮੈਨ ਰਾਜਕੁਮਾਰ ਸ਼ਰਮਾ, ਰੋਟੇਰੀਅਨ ਪ੍ਰਧਾਨ ਡਾ. ਰਵੀ ਸ਼ਰਮਾ, ਰੋਟੇਰੀਅਨ ਅਜੇ ਜੈਨ (ਜਨਰਲ ਸਕੱਤਰ) ਅਤੇ ਖ਼ਜ਼ਾਨਚੀ ਮਨੀਸ਼ ਮਲਹੋਤਰਾ ਦੀ ਅਗਵਾਈ ਹੇਠ ਕੀਤੀ ਗਈ | ਕਲੱਬ ਮੈਂਬਰਾਂ ਨੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਮੱਛਰਾਂ ਤੋਂ ਬਚਾਉਣ ਲਈ ਜਾਗਰੂਕਤਾ ਵੀ ਫੈਲਾਈ | ਐਸ. ਐਮ. ਓ. ਡਾ. ਜੋਤੀ ਕਪੂਰ ਹਿੰਦ, ਹਸਪਤਾਲ ਪ੍ਰਸ਼ਾਸਨ ਤੇ ਮਰੀਜ਼ਾਂ ਨੇ ਰੋਟਰੀ ਕਲੱਬ ਅਹਿਮਦਗੜ੍ਹ ਚੈਂਪੀਅਨਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਰੋਟੇਰੀਅਨ ਚੇਅਰਮੈਨ ਰਾਜਕੁਮਾਰ ਸ਼ਰਮਾ, ਰੋਟੇਰੀਅਨ ਪ੍ਰਧਾਨ ਡਾ. ਰਵੀ ਸ਼ਰਮਾ, ਰੋਟੇਰੀਅਨ ਅਜੈ ਜੈਨ (ਮੁੱਖ ਸਕੱਤਰ), ਰੋਟੇਰੀਅਨ ਮਨੀਸ਼ ਮਲਹੋਤਰਾ, ਡਾ. ਰਾਜੀਵ ਭੱਕੂ, ਸੰਜੀਵ ਗੁਪਤਾ, ਕਮਲਦੀਪ ਗਰਗ, ਅਨਿਲ ਗੁਪਤਾ, ਮਨੀਸ਼ ਗੁਪਤਾ ਬਿੰਦੂ, ਅਮਨ ਜੈਨ, ਅਨਿਲ ਸਿੰਗਲਾ, ਨਵੀਨ ਕੁਮਾਰ ਸੁਆਮੀਤ ਗਰਗ, ਬਲਦੇਵ ਸਿੰਘ ਮੱਕੜ, ਅਸ਼ੋਕ ਕੁਮਾਰ, ਦੀਪਕ ਕੁਮਾਰ, ਰਾਜਪਾਲ, ਰਾਜੇਸ਼ ਗਰਗ, ਡਾ: ਮੋਹਿਤ ਸਿੰਗਲਾ, ਅਨਿਲ ਮਿੱਤਲ, ਮਨੀਸ਼ ਜੈਨ ਚੱਟੂ, ਸਾਹਿਲ ਗੁਪਤਾ, ਗੰਗਾ ਵਿਸ਼ਵਾਸ, ਪੰਕਜ ਜੈਨ, ਸੁਮਿਤ ਪਿਪਲਾਨੀ, ਨਿਸ਼ਾਂਤ ਗੋਇਲ, ਰੋਹਿਤ ਜਿੰਦਲ ਤੇ ਹੋਰ ਵੀ ਕਈ ਰੋਟੇਰੀਅਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨਰ ਤੇ ਹੋਰ ਵਿੱਤੀ ਫ਼ੰਡਾਂ ਤੋਂ ਵਾਂਝੇ ਮਾਰਕਫੈੱਡ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਸੰਗਰੂਰ ਦਫ਼ਤਰ ਬਾਹਰ ਕੀਤਾ ਸੂਬ... ਅਗਲੀ ਖ਼ਬਰ ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ 'ਚ ਮਨੋਰੰਜਕ ਪੂਲ ਪਾਰਟੀ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।