07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਾਮਵਰ ਆੜ੍ਹਤੀ ਆਪਣੇ ਪਰਿਵਾਰ ਤੇ ਹੋਰ ਸਾਥੀਆਂ ਸਮੇਤ 'ਆਪ' ਸ਼ਾਮਿਲ <br/>

ਅਜੀਤ ਡੈਸਕ 23-05-2026
ਲਹਿਰਾਗਾਗਾ, 22 ਮਈ (ਅਸ਼ੋਕ ਗਰਗ)-ਲਹਿਰਾਗਾਗਾ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਸਿਆਸੀ ਬਲ ਮਿਲਿਆ ਜਦੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਮੌਜੂਦਗੀ ਵਿਚ ਸ਼ਹਿਰ ਦੇ ਇਕ ਨਾਮਵਰ ਆੜ੍ਹਤੀ ਨੇ ਆਪਣੇ ਪਰਿਵਾਰ ਤੇ ਹੋਰ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਸ਼ਹਿਰ ਦੇ ਨਾਮਵਰ ਆੜ੍ਹਤੀ ਸਵ. ਰਾਮ ਨਾਥ ਜਲੂਰ ਵਾਲੇ ਦੇ ਪੋਤੇ ਪ੍ਰਵੀਨ ਕੁਮਾਰ ਟਿੰਕਾ ਨੇ ਆਪਣੇ ਸਮੁੱਚੇ ਪਰਿਵਾਰ ਤੇ ਸੈਂਕੜੇ ਸਮਰਥਕਾਂ ਨਾਲ ਮੰਤਰੀ ਗੋਇਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਪ੍ਰਵੀਨ ਕੁਮਾਰ ਟਿੰਕਾ ਵਲੋਂ ਵਾਰਡ ਨੰਬਰ ਪੰਜ ਵਿਚ ਰੱਖੇ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸ਼ਿਰਕਤ ਕਰਦਿਆਂ ਮੰਤਰੀ ਗੋਇਲ ਨੇ ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਕਾਂਤਾ ਗੋਇਲ ਦੇ ਨਾਲ 'ਆਪ' ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ | ਦੂਜੇ ਪਾਸੇ ਆਪਣੇ ਸਮਰਥਕਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦਲੀਪ ਕੁਮਾਰ ਦੀਪੂ, ਪ੍ਰਵੀਨ ਕੁਮਾਰ ਟਿੰਕਾ, ਧਰਮਵੀਰ ਗਰਗ, ਪ੍ਰੇਮ ਗਰਗ, ਅਸ਼ੋਕ ਗਰਗ, ਰਜਿੰਦਰ ਕੁਮਾਰ ਡੋਲੂ, ਨੇਹਾ ਗਰਗ, ਰਾਮ ਕੁਮਾਰ, ਵੀਨਾ ਰਾਣੀ, ਰੱਜਤ ਗਰਗ, ਸ਼ੁਭਮ ਗਰਗ ਅਤੇ ਹੋਰਨਾਂ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵਲੋਂ ਹਲਕਾ ਲਹਿਰਾਗਾਗਾ ਲਈ ਕੀਤੇ ਜਾ ਰਹੇ ਵਿਕਾਸ ਕੰਮਾਂ ਤੇ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖ਼ੁਸ਼ ਅਤੇ ਸੰਤੁਸ਼ਟ ਹਨ | 2027 ਦੀਆਂ ਚੋਣਾਂ ਲਈ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ | ਇਸ ਮੌਕੇ ਮੰਤਰੀ ਗੋਇਲ ਦੇ ਓ. ਐਸ. ਡੀ. ਰਕੇਸ਼ ਕੁਮਾਰ ਗੁਪਤਾ ਵਿੱਕੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ, ਪੁਰਸ਼ੋਤਮ ਕੁਮਾਰ ਲਹਿਲ ਕਲਾਂ ਵਾਲੇ, ਬਲਾਕ ਪ੍ਰਧਾਨ ਅਸ਼ਵਨੀ ਗਰਗ (ਆਸ਼ੂ ਭੱਠੇ ਵਾਲੇ), ਟਰੇਡ ਵਿੰਗ ਦੇ ਬਲਾਕ ਪ੍ਰਧਾਨ ਪਿ੍ੰਸ ਗਰਗ, ਯੂਥ ਆਗੂ ਅਜੇ ਕੁਮਾਰ ਠੋਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਲੰਟੀਅਰ ਮੌਜੂਦ ਸਨ |

ਪਿਛਲੀ ਖ਼ਬਰ ਜੱਸੀ ਕਰਤਾਰਪੁਰਾ ਕਾਂਗਰਸ ਐਸ. ਸੀ. ਵਿੰਗ ਦੇ ਬਣੇ ਸੂਬਾ ਜਨਰਲ ਸਕੱਤਰ <br/> ਅਗਲੀ ਖ਼ਬਰ ਐਸ. ਐਚ. ਓ. ਖਨੌਰੀ ਯੋਗੇਸ਼ ਗਰਗ ਨੂੰ ਤੀਜੀ ਵਾਰ ਡਿਸਕ ਨਾਲ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।