11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੰਦਰ ਦੇ ਰਸਤੇ 'ਤੇ ਨਾਜਾਇਜ਼ ਕਬਜ਼ਾ ਕਰਨ ਆਏ ਲੋਕਾਂ ਦੇ ਖ਼ਿਲਾਫ਼ ਸ਼ਹਿਰ ਦੇ ਲੋਕਾਂ ਨੇ ਲਗਾਇਆ ਧਰਨਾ

ਅਜੀਤ ਡੈਸਕ 17-05-2026
ਅਹਿਮਦਗੜ੍ਹ, 16 ਮਈ (ਰਵਿੰਦਰ ਪੁਰੀ) - ਅਹਿਮਦਗੜ੍ਹ ਪੋਹੀੜ ਰੋਡ ਤੇ ਪਿਛਲੇ ਦੋ ਸਾਲ ਤੋਂ ਨਿਰਮਾਣ ਅਧੀਨ ਵਿਸ਼ਾਲ ਸ੍ਰੀ ਖਾਟੂ ਸ਼ਿਆਮ ਮੰਦਰ ਦੀ ਇਮਾਰਤ ਨੂੰ ਜਾ ਰਹੇ ਮੁਖ ਰਾਸਤੇ ਨੂੰ ਰੋਕਣ ਲਈ ਅਤੇ ਉਸ 'ਤੇ ਨਾਜਾਇਜ਼ ਢੰਗ ਨਾਲ ਕਬਜ਼ਾ ਕਰਨ ਲਈ ਕੱਲ ਸ਼ਾਮੀ ਆਏ ਲੋਕਾਂ ਦੇ ਵਿਰੁੱਧ ਅੱਜ ਮੰਦਰ ਕਮੇਟੀ ਅਤੇ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸੜਕ 'ਤੇ ਧਰਨਾ ਦੇ ਦਿੱਤਾ | ਜਿਸ ਨਾਲ ਸ਼ਹਿਰ ਨੂੰ ਆਉਂਦੇ ਮੁੱਖ ਰਸਤੇ 'ਤੇ ਕਈ ਘੰਟੇ ਤੱਕ ਟਰੈਫਿਕ ਜਾਮ ਰਿਹਾ | ਧਰਨੇ ਵਾਲੀ ਥਾਂ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਪਹੁੰਚੇ | ਜਿਨ੍ਹਾਂ ਕਬਜ਼ਾ ਕਰਨ ਵਾਲੇ ਲੋਕਾਂ ਨੂੰ ਤਾੜਨਾ ਕਰਦਿਆਂ ਮੰਦਿਰ ਕਮੇਟੀ ਅਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਹੱਕ ਵਿੱਚ ਡੱਟ ਕੇ ਪਹਿਰਾ ਦਿੰਦਿਆਂ ਇਸ ਤਰ੍ਹਾਂ ਦੇ ਨਜਾਇਜ਼ ਕੰਮ ਵਿਰੁੱਧ ਸ਼ਹਿਰ ਦੇ ਲੋਕਾਂ ਨਾਲ ਡੱਟ ਕੇ ਖੜਨ ਦਾ ਭਰੋਸਾ ਦਿੱਤਾ ਅਤੇ ਜੋ ਵੀ ਉੱਥੇ ਨਾਜਾਇਜ਼ ਕਾਰਵਾਈ ਕੀਤੀ ਗਈ ਸੀ ਉਸ ਨੂੰ ਰੋਕਦਿਆ ਡੇਹਲੋਂ ਥਾਣੇ ਅਧੀਨ ਪਿੰਡ ਇਸ ਮੰਦਰ ਦੀ ਉਸਾਰੀ 'ਚ ਅੜਿਕਾ ਬਣਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ | ਇਸੇ ਦੌਰਾਨ ਮੌਕੇ 'ਤੇ ਐਸ ਐਚ ਓ ਡੇਹਲੋ ਰਵਨੀਤ ਕੌਰ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ | ਜਿਨ੍ਹਾਂ ਨੇ ਮੰਦਰ ਕਮੇਟੀ ਅਤੇ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦੀ ਲਿਖਤ ਦਰਖਾਸਤ 'ਤੇ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਉਪਰੰਤ ਵਿਧਾਇਕ ਗੱਜਣ ਮਾਜਰਾ ਦੀ ਹਾਜ਼ਰੀ ਵਿੱਚ ਧਰਨਾ ਚੁੱਕਿਆ ਗਿਆ | ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ, ਬੀਬੀ ਅਮਨ ਖੰਗੂੜਾ, ਸੁਮਿਤ ਸਿੰਘ ਮਾਨ, ਕਮਲ ਧਾਲੀਵਾਲ ਵੀ ਆਪਣੀ ਸਾਰੀ ਟੀਮ ਨਾਲ ਮੌਕੇ ਤੇ ਪਹੁੰਚੇ | ਇਹਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਪ੍ਰਧਾਨ ਵਿੱਕੀ ਸ਼ਰਮਾ ਤੇ ਜਤਿੰਦਰ ਭੋਲਾ, ਵਿੱਕੀ ਟੰਡਨ, ਚੇਅਰਮੈਨ ਮਾਰਕੀਟ ਕਮੇਟੀ ਕਮਲਜੀਤ ਸਿੰਘ ਉੱਭੀ, ਖਾਟੂ ਸ਼ਿਆਮ ਸੇਵਾ ਮੰਡਲ ਦੇ ਪ੍ਰਧਾਨ ਮੋਹਿਤ ਜਿੰਦਲ, ਅਨਿਲ ਮਿੱਤਲ, ਹੈਪੀ ਜਿੰਦਲ, ਸੋਨੂ ਰਾਮਾਨੰਦ, ਗੋਪਾਲ ਕਿ੍ਸ਼ਨ

ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ 'ਚ ਇਸ ਸਾਲ ਕਣਕ ਦੀ ਆਮਦ 50 ਹਜ਼ਾਰ ਮੀਟਰਕ ਟਨ ਘਟੀ ਅਗਲੀ ਖ਼ਬਰ ਜਲ ਸਪਲਾਈ ਕਾਮਿਆਂ ਵਲੋਂ ਸੰਗਰੂਰ 'ਚ 20 ਨੰੂ ਕੀਤਾ ਜਾਵੇਗਾ ਵਿਸਾਲ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।