11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਕੀਤਾ ਫਲੈਗ ਮਾਰਚ <br/>

ਅਜੀਤ ਡੈਸਕ 17-05-2026
ਲੌਂਗੋਵਾਲ, 16 ਮਈ (ਵਿਨੋਦ, ਖੰਨਾ) - ਅਗਾਮੀ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਸ਼ਾਮ ਕਸਬਾ ਲੌਂਗੋਵਾਲ ਵਿਖੇ ਥਾਣਾ ਲੌਂਗੋਵਾਲ ਦੀ ਪੁਲਿਸ ਵਲੋ ਫਲੈਗ ਮਾਰਚ ਕੀਤਾ ਗਿਆ | ਡੀ.ਐਸ.ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਬਲਿੰਗ ਦੀ ਅਗਵਾਈ ਹੇਠ ਇਸ ਦੌਰਾਨ ਪੁਲਿਸ ਨੇ ਪੈਦਲ ਅਤੇ ਗੱਡੀਆ ਤੇ ਲਾਲ ਫਲੈਗ ਲਗਾ ਕੇ ਮਾਰਚ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਡੀ.ਐਸ.ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਬਲਵੰਤ ਸਿੰਘ ਬਲਿੰਗ ਨੇ ਕਿਹਾ ਕਿ ਇਸ ਮਾਰਚ ਦਾ ਮਕਸਦ ਹੈ ਕਿ ਵੋਟਰ ਬਿਨ੍ਹਾ ਕਿਸੇ ਡਰ ਤੋਂ ਆਪਣੇ ਅਧਿਕਾਰ ਦੀ ਵਰਤੋਂ ਕਰਨ ਅਤੇ ਨਗਰ ਕੌਂਸਲ ਚੋਣਾਂ ਅਮਨ ਸ਼ਾਂਤੀ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ ਸਕਣ |ਉਨ੍ਹਾਂ ਕਿਹਾ ਕਾਨੂੰਨ ਵਿਵਸਥਾ ਚ ਵਿਘਨ ਪਾਉਣ ਵਾਲਿਆ ਨੂੰ ਹਰਗਿਜ਼ ਨਹੀਂ ਬਖਸ਼ਿਆ ਜਾਵੇਗਾ | ਉਨ੍ਹਾਂ ਉਮੀਦਵਾਰਾਂ ਅਤੇ ਨਗਰ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ |

ਪਿਛਲੀ ਖ਼ਬਰ ਹਲਕਾ ਲਹਿਰਾਗਾਗਾ ਅੰਦਰ ਵਿਰੋਧੀਆਂ ਨੂੰ ਝਟਕਾ, ਦਰਜਨਾਂ ਪਰਿਵਾਰ - 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਬੀਬਾ ਕਰਮਜੀਤ ਕੌਰ ਜ਼ਿਲ੍ਹਾ ਕਾਂਗਰਸ ਪਟਿਆਲਾ ਦੇ ਇੰਚਾਰਜ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।