10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਦਰਸ਼ ਸਕੂਲ ਸਾਹਨੇਵਾਲੀ ਵਿਖੇ ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 10-05-2026
ਝੁਨੀਰ, 9 ਮਈ (ਸੰਜੀਵ ਸਿੰਗਲਾ)- ਆਦਰਸ਼ ਸਕੂਲ ਸਾਹਨੇਵਾਲੀ ਵਿਖੇ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਅਹਿਸਾਸ-ਏ-ਜੰਨਤ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਸਕਿੱਟ, ਭੰਗੜਾ, ਗਿੱਧਾ, ਡਾਂਸ ਪੇਸ਼ ਕੀਤਾ ਗਿਆ | ਛੋਟੇ ਬੱਚਿਆਂ ਦਾ ਫੈਂਸੀ ਡਰੈੱਸ ਸ਼ੋਅ ਕਰਵਾਇਆ ਗਿਆ ਤੇ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ 'ਚ ਭਾਗ ਲਿਆ | ਮੰਚ ਸੰਚਾਲਨ ਅਧਿਆਪਕ ਦਰਸ਼ਨ ਸਿੰਘ ਅਤੇ ਵਿਦਿਆਰਥਣ ਅਦਿਤੀ ਅਗਰਵਾਲ ਤੇ ਮਨਪ੍ਰੀਤ ਕੌਰ ਨੇ ਕੀਤਾ | ਹਾਊਸਾਂ ਦੁਆਰਾ ਮਾਤਾਵਾਂ ਲਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ | ਲੱਕੀ ਮਦਰ ਡਰਾ 'ਚ ਪਹਿਲਾ ਸਥਾਨ ਮਾਤਾ ਸੋਨਾ ਰਾਣੀ ਅਤੇ ਦੂਸਰਾ ਖ਼ਿਤਾਬ ਸਰਬਜੀਤ ਕੌਰ ਨੂੰ ਮਿਲਿਆ | ਪਿ੍ੰਸੀਪਲ ਵਿਨੈ ਕੁਮਾਰੀ ਨੇ ਮਾਂ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਆਪਣੇ ਮਾਪਿਆਂ ਅਤੇ ਵੱਡਿਆਂ ਦਾ ਸਤਿਕਾਰ ਕਰਨਾ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਨੈਤਿਕ ਫ਼ਰਜ਼ ਹੈ |

ਪਿਛਲੀ ਖ਼ਬਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖੁੱਲ੍ਹਾ ਦਰਬਾਰ ਲਗਾ ਕੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ <br/> ਅਗਲੀ ਖ਼ਬਰ ਦਾਮਨ ਥਿੰਦ ਬਾਜਵਾ ਨੇ ਨਗਰ ਕੌਂਸਲ ਚੋਣਾਂ ਦੀਆਂ ਸੋਧੀਆਂ ਹੋਈਆਂ ਲਿਸਟਾਂ ਨਾ ਮਿਲਣ ਕਾਰਨ ਲਗਾਇਆ ਐਸ ਡੀ ਐਮ ਦਫ਼ਤਰ ਅੱਗੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।