31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਕੂਲ ਦੇ ਬੱਚਿਆਂ ਨੂੰ ਕਿਟਾਂ ਅਤੇ ਵਰਦੀਆਂ ਵੰਡੀਆਂ <br/>

ਅਜੀਤ ਡੈਸਕ 09-05-2026
ਧੂਰੀ, 8 ਮਈ (ਪ. ਪ.) - ਸਰਕਾਰੀ ਪ੍ਰਾਇਮਰੀ ਸਕੂਲ ਈਸੜਾ ਧੂਰੀ ਵਿੱਚ ਸਮਾਗਮ ਸਮੇਂ ਹਰਸ਼ਪ੍ਰੀਤ ਕੌਸਲ ਵੱਲੋਂ ਸਕੂਲ ਦੇ ਬੱਚਿਆਂ ਨੂੰ ਕਿਟਾਂ ਅਤੇ ਵਰਦੀਆਂ ਵੰਡੀਆਂ | ਸੇਵਾ ਮੁਕਤ ਅਧਿਆਪਕ ਸ. ਬਲਵੀਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੀ ਸਰਕਾਰੀ ਨੌਕਰੀਆਂ ਇਸ ਸਰਕਾਰ ਦੇ ਸਮੇਂ ਪ੍ਰਾਪਤ ਕਰ ਰਹੇ ਹਨ | ਇਸ ਸਕੂਲ ਵਿੱਚ ਪੜ੍ਹ ਕੇ ਇਸ ਪਿੰਡ ਦੇ ਸੈਂਕੜੇ ਮੁਲਾਜ਼ਮ ਸੇਵਾ ਮੁਕਤ ਹੋਏ ਹਨ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਰੂਪ ਸਿੰਘ ਨੇ ਦੱਸਿਆ ਕਿ ਸਾਡੇ ਸਮੇਂ ਬਿਜਲੀ ਦਾ ਪ੍ਰਬੰਧ ਨਹੀਂ ਸੀ ਅਸੀਂ ਘਰੋਂ ਬੋਰੀਆਂ ਲੈ ਕੇ ਆਉਂਦੇ ਸੀ | ਤੁਹਾਨੂੰ ਸਹੂਲਤਾਂ ਅਤੇ ਮੌਕੇ ਮਿਲੇ ਹਨ, ਲਾਭ ਉਠਾਉਣਾ ਚਾਹੀਦਾ ਹੈ | ਮਿਡਲ ਸਕੂਲ ਦੇ ਮੁੱਖ ਅਧਿਆਪਕ ਕਮਲ ਰਾਜਪਾਲ ਨੇ ਬੱਚਿਆਂ ਵੱਲੋਂ ਸ੍ਰੀ ਹਰਸ਼ਪ੍ਰੀਤ ਕੌਸਲ ਦਾ ਧੰਨਵਾਦ ਕੀਤਾ | ਇਸ ਸਕੂਲ ਦੀ ਮੁੱਖ ਅਧਿਆਪਕਾ ਮਨਦੀਪ ਕੌਰ ਨੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਕਿ ਸਾਨੂੰ ਇਸ ਪਿੰਡ ਵਿੱਚ ਬਹੁਤ ਸਹਿਯੋਗ ਮਿਲਦਾ ਹੈ | ਮੇਰੇ ਨਾਲ ਦੇ ਅਧਿਆਪਕ ਸ੍ਰੀ ਸੰਦੀਪ ਕੁਮਾਰ ਅਤੇ ਹੋਰ ਅਧਿਆਪਕ ਮੇਰਾ ਪੂਰਾ ਸਾਥ ਦੇ ਰਹੇ ਹਨ | ਇਸ ਸਮੇਂ ਸ. ਨਛੱਤਰ ਸਿੰਘ ਪ੍ਰਧਾਨ, ਪ੍ਰਗਟ ਸਿੰਘ ਪ੍ਰਧਾਨ ਟਹਿਲ ਸਿੰਘ ਸਾਬਕਾ ਸੂਬੇਦਾਰ ਅਤੇ ਅਮਰੀਕ ਸਿੰਘ ਮੈਂਬਰ ਹਾਜ਼ਰ ਸਨ | ਸਮਾਗਮ ਦੀ ਸਮਾਪਤੀ ਸਮੇਂ ਇਸ ਸਕੂਲ ਵਿੱਚ ਪੜ੍ਹ ਕੇ ਬਣੇ ਸੇਵਾ ਮੁਕਤ ਲੈਕਚਰਾਰ ਸ੍ਰੀ ਸੰਤ ਸਿੰਘ ਬੀਲ੍ਹਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਇਨ੍ਹਾਂ ਦੀ ਬਦੌਲਤ ਹੀ ਸਾਡੇ ਇਸ ਪਿੰਡ ਦੇ ਵਿਦਿਆਰਥੀ ਸਾਡੇ ਪਿੰਡ ਈਸੜਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਨਗੇ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਸੰਗਰੂਰ 'ਚ ਲੋਕ ਅੰਦੋਲਨ ਬਣਾਉਣ ਲਈ ਵਿਧਾਇਕਾ ਭਰਾਜ ਨੇ ਤਿੰਨ ਜਾਗਰੂਕਤਾ ਈ-ਰਿਕਸ਼... ਅਗਲੀ ਖ਼ਬਰ ਜਨਗਣਨਾ ਫਾਰਮ 'ਚ ਅਪਮਾਨਜਨਕ ਸ਼ਬਦਾਵਲੀ ਦਾ ਵਿਰੋਧ-ਕਾਂਗਰਸ ਐਸ.ਸੀ. ਵਿੰਗ ਵੱਲੋਂ ਮੁੱਖ ਮੰਤਰੀ ਦਫ਼ਤਰ ਲਈ ਮੰਗ ਪੱਤਰ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।