02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਸ਼ਾ ਕਰਨ ਉਪਰੰਤ ਦੋਸਤਾਂ ਦੀ ਅਣਗਹਿਲੀ ਕਾਰਨ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 09-05-2026
ਸ਼ੇਰਪੁਰ, 8 ਮਈ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ) - ਦੋਸਤਾਂ ਵੱਲੋਂ ਇਕੱਠਿਆਂ ਨਸ਼ਾ ਕਰਨ ਉਪਰੰਤ ਦੂਸਰੇ ਦੋਸਤਾਂ ਦੀ ਅਣਗਹਿਲੀ ਤੇ ਲਾਪਰਵਾਹੀ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੈ | ਮਿ੍ਤਕ ਦੇ ਚਾਚਾ ਜਗਸੀਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਰਵੀਦਾਸ ਪੱਤੀ, ਸ਼ੇਰਪੁਰ ਵੱਲੋਂ ਲਿਖਾਏ ਬਿਆਨਾਂ ਅਨੁਸਾਰ ਉਸ ਦੇ ਭਰਾ ਜਗਤਾਰ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਉਰਫ਼ ਗੱਗਾ (23) ਜੋ ਡੀ.ਜੇ ਦਾ ਕੰਮ ਕਰਦਾ ਸੀ ਕੱਲ੍ਹ ਮਿਤੀ 07/05/2026 ਨੂੰ ਕਰੀਬ 8 ਵਜੇ ਸ਼ਾਮ ਨੂੰ ਜਲੂਰ ਰੋਡ ਸ਼ੇਰਪੁਰ ਤੇ ਜਗਸੀਰ ਸਿੰਘ ਉਰਫ਼ ਬੌਬੀ ਪੁੱਤਰ ਜਸਵਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਉਰਫ਼ ਇੰਦੀ ਪੁੱਤਰ ਭਰਭੂਰ ਸਿੰਘ ਵਾਸੀਆਨ ਈਨਾ ਬਾਜਵਾ ਅਤੇ ਦੋ ਨਾਮਾਲੂਮ ਵਿਅਕਤੀ ਦੋ ਮੋਟਰਸਾਈਕਲਾਂ ਪਰ ਸਵਾਰ ਹੋਕੇ ਖੜ੍ਹੇ ਸਨ ਤੇ ਮੇਰਾ ਭਤੀਜਾ ਅਰਸ਼ਦੀਪ ਸਿੰਘ ਵੀ ਉਨ੍ਹਾਂ ਕੋਲ ਖੜ੍ਹਾ ਸੀ | ਮੈਂ ਆਪਣੇ ਭਤੀਜੇ ਅਰਸ਼ਦੀਪ ਸਿੰਘ ਨੂੰ ਕਿਹਾ ਤੂੰ ਘਰ ਚੱਲ ਜਿਸ ਨੇ ਕਿਹਾ ਕਿ ਮੈਂ ਜਗਸੀਰ ਸਿੰਘ ਤੇ ਇੰਦਰਪਾਲ ਸਿੰਘ ਤੇ ਹੋਰਨਾਂ ਨਾਲ ਕੰਮ ਜਾ ਕੇ ਆਉਂਦਾ ਹਾਂ | ਰਾਤ ਨੂੰ ਮੈਂ ਆਪਣੇ ਭਤੀਜੇ ਅਰਸ਼ਦੀਪ ਸਿੰਘ ਦੇ ਘਰ ਜਾ ਕੇ ਉਸ ਦੀ ਮਾਤਾ ਕਰਮਜੀਤ ਕੌਰ ਤੋਂ ਪੁਛਿਆ ਕਿ ਅਰਸ਼ਦੀਪ ਸਿੰਘ ਘਰ ਆ ਗਿਆ ਜਿਸ ਨੇ ਕਿਹਾ ਕਿ ਅਰਸ਼ਦੀਪ ਅਜੇ ਤੱਕ ਘਰ ਨਹੀ ਆਇਆਂ, ਫਿਰ ਅਸੀ ਅਰਸ਼ਦੀਪ ਸਿੰਘ ਦੀ ਭਾਲ ਕਰਦੇ ਰਹੇ, ਜਿਸ ਦਾ ਫ਼ੋਨ ਵੀ ਬੰਦ ਆ ਰਿਹਾ ਸੀ | ਅੱਜ ਸਵੇਰੇ 7 ਕੁ ਵਜੇ ਸਵੇਰੇ ਸਾਨੂੰ ਪਤਾ ਲੱਗਾ ਕਿ ਮੇਰੇ ਭਤੀਜੇ ਅਰਸ਼ਦੀਪ ਸਿੰਘ ਦੀ ਲਾਸ ਪਿੰਡ ਈਨਾ ਬਾਜਵਾ ਤੋ ਰੰਗੀਆ ਵਾਲੇ ਕੱਚੇ ਰਾਸਤੇ ਉੱਪਰ ਪਿੰਡ ਤੋ ਕਰੀਬ ਇੱਕ ਕੁ ਕਿੱਲੋਮੀਟਰ ਦੂਰ ਪਈ ਹੈ | ਅਸੀ ਮੌਕੇ ਤੇ ਜਾ ਕੇ ਦੇਖਿਆ ਤਾਂ ਮੇਰੇ ਭਤੀਜੇ ਅਰਸ਼ਦੀਪ ਸਿੰਘ ਦੇ ਦੋਨੇਂ ਪੈਰਾਂ ਦੀਆ ਉਂਗਲਾਂ ਤੇ ਅੰਗੂਠੇ ਦੇ ਨੌਂਹ ਘਿਸੇ ਪਏ ਸਨ ਤੇ ਮੇਰੇ ਭਤੀਜੇ ਦਾ ਮੋਟਰਸਾਈਕਲ ਵੀ ਉੱਥੇ ਹੀ ਖੜ੍ਹਾ ਸੀ | ਸਾਨੂੰ ਹੁਣ ਪਤਾ ਲੱਗਾ ਹੈ ਕਿ ਇਹਨਾਂ ਪੰਜਾਂ ਨੇ ਸ਼ਹਿਰ ਬਰਨਾਲਾ ਜਾ ਕੇ ਕੋਈ ਨਸ਼ਾ ਕਰ ਲਿਆ ਹੈ, ਮੇਰੇ ਭਤੀਜੇ ਅਰਸ਼ਦੀਪ ਸਿੰਘ ਦੀ ਮੌਤ ਜਗਸੀਰ ਸਿੰਘ ਉਰਫ਼ ਬੌਬੀ, ਇੰਦਰਪਾਲ ਸਿੰਘ ਉਰਫ਼ ਇੰਦੀ ਵਾਸੀਆਨ ਈਨਾ ਬਾਜਵਾ ਅਤੇ ਦੋ ਨਾਮਾਲੂਮ ਵਿਅਕਤੀ ਦੀ ਅਣਗਹਿਲੀ ਤੇ ਲਾਪਰਵਾਹੀ ਕਾਰਨ ਹੋਈ ਹੈ | ਥਾਣਾ ਸ਼ੇਰਪੁਰ ਦੇ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਗਸੀਰ ਸਿੰਘ ਉਰਫ਼ ਬੌਬੀ ਪੁੱਤਰ ਜਸਵਿੰਦਰ ਸਿੰਘ ਅਤੇ ਇੰਦਰਪਾਲ ਸਿੰਘ ਉਰਫ਼ ਇੰਦੀ ਪੁੱਤਰ ਭਰਭੂਰ ਸਿੰਘ ਵਾਸੀਆਨ ਈਨਾ ਬਾਜਵਾ ਅਤੇ ਦੋ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਗਸੀਰ ਸਿੰਘ ਤੇ ਇੰਦਰਪਾਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |

ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਅਗਲੀ ਖ਼ਬਰ ਅਕਾਲੀ-ਕਾਂਗਰਸੀਆਂ ਦੀ ਨੀਅਤ ਖੋਟੀ ਹੋਣ ਕਰਕੇ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਨਹੀਂ ਬਣਾਇਆ - ਮੁੱਖ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।