11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡਾ. ਭੀਮ ਰਾਓ ਅੰਬੇਡਕਰ ਪਾਰਕ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਇਆ <br/>

ਅਜੀਤ ਡੈਸਕ 19-04-2026
ਭਵਾਨੀਗੜ੍ਹ, 18 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਡਾ. ਭੀਮ ਰਾਓ ਅੰਬੇਡਕਰ ਪਾਰਕ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਮਨਾਉਣ ਸਬੰਧੀ ਸਮਾਗਮ ਸਰਪ੍ਰਸਤ ਮਾਸਟਰ ਚਰਨ ਸਿੰਘ ਚੋਪੜਾ ਅਤੇ ਚੇਤਨਾ ਮੰਚ ਦੇ ਪ੍ਰਧਾਨ ਬਲਕਾਰ ਸਿੰਘ ਭੰਗਾਣੀਆ ਦੀ ਅਗਵਾਈ ਵਿਚ ਕਰਵਾਇਆ ਗਿਆ | ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਪ੍ਰੀਤ ਕਾਸ਼ੀ, ਡਾ. ਭੀਮ ਰਾਓ ਅੰਬੇਡਕਰ ਵਿਦਿਆਰਥੀ ਮੋਰਚਾ ਭਾਰਤ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਵਿਦਿਆਰਥੀਆਂ, ਮਾਸਟਰ ਗਿਆਨ ਸਿੰਘ, ਕੁਲਵੰਤ ਸਿੰਘ ਖਨੌਰੀ, ਰਾਜਿੰਦਰ ਸਿੰਘ ਚੋਪੜਾ ਅਤੇ ਪ੍ਰੀਤਮ ਸਿੰਘ ਬਟੜਿਆਣਾ, ਗੁਰਤੇਜ ਸਿੰਘ ਕਾਦਰਾਬਾਦ ਵਲੋਂ ਬਾਬਾ ਸਾਹਿਬ ਦੀ ਜੀਵਨੀ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ ਗਏ | ਰਾਜਿੰਦਰ ਸਿੰਘ ਚੋਪੜਾ ਅਤੇ ਸਾਹਿਤ ਸਿਰਜਣਾ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਖਨੌਰੀ ਵਲੋਂ ਦੇਸ਼ ਭਗਤੀ ਗੀਤ ਪੇਸ਼ ਕਰ ਕੇ ਹਾਜ਼ਰੀ ਲਵਾਈ ਗਈ | ਇਸ ਮੌਕੇ ਮੰਚ ਦੇ ਕੈਸ਼ੀਅਰ ਬਹਾਦਰ ਸਿੰਘ, ਡਾਕਟਰ ਸੁਖਵਿੰਦਰ, ਡਾਕਟਰ ਰਾਮਪਾਲ, ਮੀਤ ਪ੍ਰਧਾਨ ਅਮਰੀਕ ਸਿੰਘ, ਧਰਮਪਾਲ ਸਿੰਘ, ਗੁਰਨਾਮ ਸਿੰਘ, ਹਰੀ ਸਿੰਘ, ਪਰਮਜੀਤ ਸਿੰਘ, ਡਾਕਟਰ ਗੁਰਜੰਟ ਸਿੰਘ ਭਾਂਖਰ ਅਤੇ ਜਗਦੇਵ ਸਿੰਘ ਭੱਟੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ | ਸਮਾਗਮ ਦੌਰਾਨ ਆਏ ਪਤਵੰਤਿਆਂ ਨੂੰ ਕਲੱਬ ਦੇ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਬੇਸਹਾਰਾ ਗਊਆਂ ਦੇ ਭੇਡ ਨੇ ਇਕ ਬੱਚੀ, ਮਾਂ ਅਤੇ ਬਜ਼ੁਰਗ ਨੂੰ ਕੀਤਾ ਜ਼ਖ਼ਮੀ <br/> ਅਗਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।