27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅੰਮਿ੍ਤਾ ਵੜਿੰਗ ਵੱਲੋਂ ਬਹਿਲ ਪਰਿਵਾਰ ਨਾਲ ਦੁੱਖ ਸਾਂਝਾ

ਅਜੀਤ ਡੈਸਕ 14-04-2026
ਅਹਿਮਦਗੜ੍ਹ, 13 ਅਪੈ੍ਰਲ (ਸੁਖਜੀਤ ਸਿੰਘ ਖੇੜਾ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਅਹਿਮਦਗੜ੍ਹ ਦੇ ਨਾਮਵਰ ਅਤੇ ਸਮਾਜ ਸੇਵੀ ਬਹਿਲ 'ਚੋਂ ਅਮਰਜੀਤ ਸਿੰਘ ਬਹਿਲ ਅਤੇ ਸੁਖਜਿੰਦਰ ਸਿੰਘ ਬਹਿਲ (ਸੀਨੀਅਰ ਐਡਵੋਕੇਟ ਚੰਡੀਗੜ੍ਹ) ਦੀ ਮਾਤਾ ਸਰਦਾਰਨੀ ਬਲਬੀਰ ਕੌਰ ਪਤਨੀ ਸਵ. ਪ੍ਰੇਮ ਸਿੰਘ ਬਹਿਲ ਦੇ ਲੁਧਿਆਣਾ ਸਥਿਤ ਘਰ ਪੁੱਜ ਕੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸਾਂਸਦ ਰਾਜਾ ਵੜਿੰਗ ਦੀ ਪਤਨੀ ਅੰਮਿ੍ਤਾ ਵੜਿੰਗ ਵੱਲੋਂ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਸੰਜੇ ਤਲਵਾੜ, ਕੌਂਸਲਰ ਨਿਰਮਲ ਕਾਦੀਆਂ, ਕੌਂਸਲਰ ਹੈਪੀ ਲਾਲੀ ਮੌਜੂਦ ਸਨ | ਮੈਡਮ ਵੜਿੰਗ ਨੇ ਕਿਹਾ ਮਾਤਾ ਪਿਤਾ ਦੇ ਕੀਤੇ ਚੰਗੇ ਸੰਸਕਾਰਾਂ ਕਾਰਨ ਹੀ ਬਹਿਲ ਪਰਿਵਾਰ ਦੇ ਬੱਚੇ ਕਾਮਯਾਬੀ ਦੀਆਂ ਬੁਲੰਦੀਆਂ ਛੂਹ ਰਹੇ ਹਨ | ਉਨ੍ਹਾਂ ਕਿਹਾ ਕਿ ਅਰਦਾਸ ਹੈ ਕਿ ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ | ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਚਰਨਜੀਤ ਸਿੰਘ ਕਿੱਟੂ ਬਹਿਲ, ਸਰਦਾਰਨੀ ਜਤਿੰਦਰ ਕੌਰ ਰੋਜ਼ੀ, ਤਜਿੰਦਰ ਕੌਰ ਸ਼ੈਲੀ, ਐਡਵੋਕੇਟ ਕਰਨਜੋਤ ਸਿੰਘ ਬਹਿਲ, ਮਨਮੀਤ ਸਿੰਘ ਬਹਿਲ, ਐਡਵੋਕੇਟ ਗੋਰਵਵੀਰ ਸਿੰਘ ਬਹਿਲ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵਲੋਂ ਬਲਵਿੰਦਰ ਕੁਮਾਰ ਬੱਬਲੂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਰੰਗਾਰੰਗ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।