26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਿਸਾਖੀ, ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਡਾ. ਅੰਬੇਡਕਰ ਦਾ ਜਨਮ ਦਿਹਾੜਾ ਦੂਨ ਇੰਟਰਨੈਸ਼ਨਲ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 14-04-2026
ਸੰਗਰੂਰ, 13 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਦੂਨ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ, ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਕੈਂਪਸ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ | ਵਿਦਿਆਰਥੀਆਂ ਵੱਲੋਂ ਸ਼ਬਦ ਗਾਇਣ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ | ਭਾਸਣਾਂ ਵਿੱਚ ਡਾ. ਅੰਬੇਡਕਰ ਦੇ ਸਮਾਜਕ ਬਰਾਬਰੀ, ਔਰਤਾਂ ਦੇ ਅਧਿਕਾਰਾਂ ਅਤੇ ਸਿੱਖਿਆ ਦੇ ਪ੍ਰਸਾਰ ਲਈ ਕੀਤੇ ਯਤਨਾਂ ਬਾਰੇ ਚਰਚਾ ਕੀਤੀ ਗਈ | ਪ੍ਰੀ ਪ੍ਰਾਇਮਰੀ ਦੇ ਨੰਨ੍ਹੇ ਮੰੁਨੇ ਬਾਲ ਪੰਜਾਬੀ ਪਹਿਰਾਵੇ ਵਿੱਚ ਸਜ ਕੇ ਆਏ, ਜਿੰਨਾ ਸਭ ਦਾ ਮਨ ਮੋਹ ਲਿਆ | ਬੱਚਿਆ ਨੇ ਜੱਟਾ ਆਈ ਵਿਸਾਖੀ ਅਤੇ ਹੋਰ ਲੋਕ ਗੀਤਾਂ ਉੱਤੇ ਭੰਗੜਾ ਪਾਉਂਦਿਆਂ ਪੰਜਾਬੀ ਵਿਰਸੇ ਦੀ ਪੇਸ਼ਕਾਰੀ ਵੀ ਕੀਤੀ | ਵਿਦਿਆਰਥੀਆਂ ਨੇ ਪੇਪਰ ਕਟਿੰਗ, ਰੰਗਾਂ ਨਾਲ ਕਣਕ ਦੀ ਬੱਲੀ ਸਜਾਉਣ ਡਰਾਇੰਗ ਅਤੇ ਪੋਸਟਰ ਮੇਕਿੰਗ ਗਤੀਵਿਧੀਆਂ ਵਿੱਚ ਭਾਗ ਲਿਆ | ਸਕੂਲ ਦੇ ਚੇਅਰਮੈਨ ਅਜੀਤਇੰਦਰ ਕੌਰ ਮਾਨਸ਼ਾਹੀਆ, ਪਿ੍ੰਸੀਪਲ ਅੰਜਲੀ ਸਿੱਧੂ ਨੇ ਬੱਚਿਆ ਨੂੰ ਵਿਸਾਖੀ ਦੇ ਇਤਿਹਾਸਕ ਪੱਖ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ 1699 ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ | ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਕਿਹਾ ਕਿ 'ਪੜੋ-ਜੁੜੋ ਅਤੇ ਸੰਘਰਸ਼ ਕਰੋ' ਦਾ ਨਾਅਰਾ ਡਾ. ਅੰਬੇਡਕਰ ਨੇ ਦਿੱਤਾ ਸੀ ਜਿਸ ਉੱਪਰ ਚੱਲ ਕੇ ਅਸੀਂ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਾਂ |
ਪਿਛਲੀ ਖ਼ਬਰ ਆਬਾਨ ਪਬਲਿਕ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨ ਦੀਆਂ ਧੱਜੀਆਂ ਉੱਡੀਆਂ, ਵਾਰਡਬੰਦੀ 'ਚ ਹੋਈਆਂ ਵੱਡੀਆਂ ਬੇਨਿਯਮੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।