25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜ਼ਿਲ੍ਹਾ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ 15 ਮੀਤ ਪ੍ਰਧਾਨ, 16 ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰ ਨਿਯੁਕਤ

ਅਜੀਤ ਡੈਸਕ 14-04-2026
ਸੰਗਰੂਰ, 13 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਜ਼ਿਲ੍ਹਾ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ 15 ਮੀਤ ਪ੍ਰਧਾਨ, 16 ਜਨਰਲ ਸੈਕਟਰੀ, 29 ਸੈਕਟਰੀ, 2 ਸਪੋਕਸਮੈਨ, 1 ਦਫ਼ਤਰ ਸਕੱਤਰ, 1 ਪੈੱ੍ਰਸ ਸਕੱਤਰ, 1 ਸੋਸ਼ਲ ਮੀਡੀਆ ਇੰਚਾਰਜ ਅਤੇ ਇੱਕ ਖ਼ਜ਼ਾਨਚੀ ਨਿਯੁਕਤ ਕੀਤਾ ਹੈ | ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਜ਼ਿਲੇ੍ਹ ਦੇ ਹੋਰ ਸੀਨੀਅਰ ਆਗੂਆਂ ਦੀ ਕੀਤੀ ਸਿਫ਼ਾਰਸ਼ਾਂ ਨੂੰ ਇਸ ਜਥੇਬੰਦਕ ਢਾਂਚੇ ਵਿੱਚ ਅਹਿਮ ਥਾਂ ਦਿੱਤੀ ਮੰਨੀ ਜਾ ਰਹੀ ਹੈ | ਜਾਰੀ ਸੂਚੀ ਅਨੁਸਾਰ ਬਿੰਦਰ ਬਾਂਸਲ, ਰਾਮ ਸਿੰਘ ਸਾਬਕਾ ਸਰਪੰਚ, ਵਿਨੋਦ ਕੁਮਾਰ ਬੋਦੀ, ਮੁਲੱਖਾ ਸਿੰਘ, ਰਾਜਵਿੰਦਰ ਖ਼ਾਨ, ਸੂਰਜਭਾਨ ਬਬਲੀ, ਜਗਤਾਰ ਸਿੰਘ ਤਾਰਾ, ਐਡਵੋਕੇਟ ਪ੍ਰੇਮ ਪਾਲ, ਭੰਜ ਸਿੰਘ, ਮਹਾਵੀਰ ਸਿੰਘ ਫ਼ੌਜੀ, ਮਹਾਵੀਰ ਦੇਹਲਾ, ਸਰਦੂਲ ਸਿੰਘ, ਅਵਤਾਰ ਸਿੰਘ, ਬੁੱਧ ਰਾਮ ਗਰਗ ਅਤੇ ਮਲਕੀਤ ਸਿੰਘ ਤੋਲੇਵਾਲ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਸੰਗਰੂਰ ਨਾਲ ਸਬੰਧਿਤ ਵਿਨੋਦ ਕੁਮਾਰ ਬੋਦੀ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਕੁਝ ਮਹੀਨੇ ਪਹਿਲਾ ਭਾਜਪਾ ਛੱਡ ਕੇ ਕਾਂਗਰਸ ਵਿੱਚ ਆਏ ਸਨ ਅਤੇ ਕਾਂਗਰਸ ਵਿੱਚ ਉਨ੍ਹਾਂ ਨੂੰ ਅਹਿਮ ਸਥਾਨ ਦਿੱਤਾ ਗਿਆ ਹੈ | ਇਸੇ ਤਰ੍ਹਾਂ ਸੂਰਜ ਅਰੋੜਾ, ਕੁਲਦੀਪ ਸਿੰਘ, ਜਗਵਿੰਦਰ ਸਿੰਘ ਕਾਲਾ, ਮਹੇਸ਼ ਵਰਮਾ, ਜਗਤਾਰ ਸਿੰਘ, ਹਰਮੀਤ ਸਿੰਘ, ਸੁਖਵਿੰਦਰ ਸਿੰਘ ਸੱਤੂ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਰਣਬੀਰ ਸਿੰਘ, ਅੰਮਿ੍ਤਪਾਲ ਸਿੰਘ, ਪਿ੍ਤਪਾਲ ਸਿੰਘ, ਪ੍ਰਮੋਦ ਅਵਸਥੀ, ਮਨਦੀਪ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਗੁਰਧਿਆਨ ਦਾਸ, ਜੀਵਨ ਸਿੰਘ, ਜਮੀਲ ਖ਼ਾਨ, ਹਰਜਿੰਦਰ ਸਿੰਘ ਸੰਨੀ, ਗੁਰਦਿਆਲ ਕੌਰ, ਨਰਿੰਦਰ ਪਾਲ ਸਿੰਘ, ਜਗਸੀਰ ਸਿੰਘ, ਸੁਖਵੀਰ ਸਿੰਘ, ਸ਼ੇਰ ਖ਼ਾਨ, ਜਸਕਰਨ ਸਿੰਘ, ਗੁਰਜੀਤ ਸਿੰਘ, ਲਾਲ ਸਿੰਘ, ਜੋਬਨਦੀਪ ਸਿੰਘ, ਅਮਰੀਕ ਸਿੰਘ ਢੀਂਡਸਾ, ਕਰਮਜੀਤ ਕੌਰ, ਪ੍ਰਦੀਪ ਤੇਜਾ, ਗੁਰਜੰਟ ਸਿੰਘ ਹੈਪੀ, ਰਮਨਦੀਪ ਕੌਰ, ਰਵਿੰਦਰ ਸਿੰਘ, ਵਿੱਕੀ ਸਿੰਘ ਸੈਕਟਰੀ ਚੁਣੇ ਗਏ ਹਨ | ਸਪੋਕਸਪਰਸਨ ਦੀ ਜ਼ਿੰਮੇਵਾਰੀ ਰਣਧੀਰ ਸਿੰਘ ਅਤੇ ਜਸਵੀਰ ਕੌਰ ਨੂੰ ਦਿੱਤੀ ਗਈ ਹੈ | ਦਫ਼ਤਰ ਸਕੱਤਰ ਨਵੀਨ ਬੱਗਾ ਅਤੇ ਖ਼ਜ਼ਾਨਚੀ ਐਡਵੋਕੇਟ ਤਰਲੋਕ ਸਿੰਘ ਭੰਗੂ ਨੂੰ ਨਿਯੁਕਤ ਕੀਤਾ ਹੈ | ਪੈੱ੍ਰਸ ਦੀ ਜ਼ਿੰਮੇਵਾਰੀ ਕੁਲਵਿੰਦਰ ਸਿੰਘ ਅਤੇ ਸੋਸ਼ਲ ਮੀਡੀਆ ਦਾ ਇੰਚਾਰਜ ਸ਼ੀਸਪਾਲ ਨੂੰ ਦਿੱਤੀ ਗਈ ਹੈ |
ਪਿਛਲੀ ਖ਼ਬਰ ਅੱਠਵੀਂ ਜਮਾਤ ਦੀ ਮੈਰਿਟ ਵਿਚ ਆਈ ਗੁਰਸਿਮਰਨਪ੍ਰੀਤ ਕੌਰ ਅਗਲੀ ਖ਼ਬਰ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਫੂਕੀ ਅਰਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।