24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਹਰਸ਼ਜੋਤ ਨੰੂ ਕੌਮੀ ਪੱਧਰ 'ਤੇ ਮਿਲਿਆ ਚਾਂਦੀ ਦਾ ਤਮਗ਼ਾ

ਅਜੀਤ ਡੈਸਕ 14-04-2026
ਸੰਗਰੂਰ, 13 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਮਹਾਂਰਾਸ਼ਟਰ ਦੇ ਨਾਗਪੁਰ ਵਿੱਚ ਹੋਈ 69ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ ਵਿੱਚ ਪੰਜਾਬ ਦੀ ਇੰਸਪੈਕਟਰ ਹਰਸ਼ਜੋਤ ਕੌਰ ਨੰੂ ਲਿਫ਼ਟਿੰਗ, ਹੈੱਡਿਲੰਗ ਜਾਂਚ ਲਈ ਵਿਗਿਆਨਕ ਸਹਾਇਤਾ ਦੀ ਪੈਕਿੰਗ ਵਿੱਚ ਦੂਸਰਾ ਸਥਾਨ ਹਾਸਲ ਹੋਇਆ ਹੈ | ਪੁਲਿਸ ਇੰਸਪੈਕਟਰ, ਕਲਾਕਾਰ, ਲੇਖਕ ਅਤੇ ਅਦਾਕਾਰਾ ਹਰਸ਼ਜੋਤ ਕੌਰ ਇਸ ਤੋਂ ਪਹਿਲਾ ਲਖਨਾਊ ਵਿੱਚ ਵੀ ਦੋ ਤਮਗੇ ਹਾਸਲ ਕਰ ਚੁੱਕੀ ਹੈ | ਇਸ ਵਾਰ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਟੀਮ ਦੀ ਝੰਡਾ ਬਰਦਾਰ ਦੀ ਜ਼ਿੰਮੇਵਾਰੀ ਵੀ ਨਿਭਾਈ | ਉਸ ਨੰੂ ਚਾਂਦੀ ਦਾ ਤਗਮਾ ਦੇਣ ਦੀ ਰਸਮ ਪ੍ਰਭਾਤ ਕੁਮਾਰ ਏ.ਡੀ.ਜੀ.ਪੀ. ਮਹਾਰਾਸ਼ਟਰ ਨੇ ਅਦਾ ਕੀਤੀ | ਇਸ ਮੌਕੇ ਪੁਲਿਸ ਕਮਿਸ਼ਨਰ ਨਵੀਨ ਚੰਦਰਾ ਰੈਡੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਤਰੁਣ ਸ਼ਰਮਾ ਬੀਜੇਪੀ ਸਪੋਰਟਸ ਸੈੱਲ ਦੇ ਬਣੇ ਉਪ ਪ੍ਰਧਾਨ ਅਗਲੀ ਖ਼ਬਰ ਕਿਸਾਨਾਂ ਦੀਆਂ ਫ਼ਸਲਾਂ ਦੇ ਖ਼ਰਾਬੇ ਦੀ ਭਰਪਾਈ ਕਰੇ ਸਰਕਾਰ - ਪ੍ਰਧਾਨ ਨਾਰੀਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।