05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰਜਨੀਤ ਹੂੰਝਣ ਬਣੇ ਜ਼ਿਲ੍ਹਾ ਮਲੇਰਕੋਟਲਾ ਦੇ ਮਹਿਲਾ ਮੋਰਚਾ ਦੇ ਉਪ ਪ੍ਰਧਾਨ

ਅਜੀਤ ਡੈਸਕ 11-04-2026
ਅਹਿਮਦਗੜ੍ਹ, 10 ਅਪ੍ਰੈਲ (ਸੁਖਜੀਤ ਸਿੰਘ ਖੇੜਾ) - ਸਥਾਨਕ ਭਾਜਪਾ ਮੰਡਲ ਦੀ ਉਪ ਪ੍ਰਧਾਨ ਰਜਨੀਤ ਹੂੰਝਣ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਨਿਯੁਕਤ ਕੀਤਾ ਹੈ | ਬੀਤੇ ਦਿਨੀਂ ਭਾਜਪਾ ਦੇ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਤੌਰ ਤੇ ਰਾਸ਼ੀ ਹੇਮਰਾਜ ਅਗਰਵਾਲ ਪ੍ਰਧਾਨ ਮਹਿਲਾ ਮੋਰਚਾ ਪੰਜਾਬ, ਸਵਿਤਾ ਜੈਨ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਪਾਰਲੀਮੈਂਟ ਦੀ ਚੋਣ ਲੜ ਚੁੱਕੇ ਗੇਜਾ ਰਾਮ ਬਾਲਮੀਕੀ, ਜਗਤ ਕਥੂਰੀਆ ਮੰਡਲ ਪ੍ਰਧਾਨ ਮਲੇਰਕੋਟਲਾ, ਹੀਰਾ ਸਿੰਘ ਅਮਰਗੜ੍ਹ ਦੀ ਮੌਜੂਦਗੀ ਵਿੱਚ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਤੋਂ ਸੰਤੁਸ਼ਟ ਹੁੰਦਿਆਂ ਇਨ੍ਹਾ ਆਗੂਆਂ ਵੱਲੋਂ ਮੰਡਲ ਅਹਿਮਦਗੜ੍ਹ ਦੀ ਉਪ ਪ੍ਰਧਾਨ ਤੋਂ ਪਦ ਉੱਨਤ ਕਰਦਿਆਂ ਰਜਨੀਤ ਹੰੂਝਣ ਨੂੰ ਜ਼ਿਲ੍ਹਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਦਾ ਇਹ ਅਹੁਦਾ ਪ੍ਰਦਾਨ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਹ ਜ਼ਿਲੇ੍ਹ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ ਲਈ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ ਅਤੇ ਮਿਲੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣਗੇ | ਉਨ੍ਹਾਂ ਦੀ ਇਸ ਨਿਯੁਕਤੀ ਤੇ ਸਰੋਜ ਜੀ, ਰਮੇਸ਼ ਚੰਦ ਘਈ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੜਿੰਗ, ਮੰਡਲ ਪ੍ਰਧਾਨ ਰਾਜਨ ਘਈ, ਬਲਵਿੰਦਰ ਸਿੰਘ ਸਰਾਓਾ, ਸਚਿਨ ਮੁਲਤਾਨੀ, ਵਿਨੋਦ ਤਿਵਾੜੀ, ਹਰਜੀਤ ਸਿੰਘ ਵੈਦ, ਰਮੇਸ਼ ਕੁਮਾਰ ਬਬਲੂ, ਕੀਰਤੀ ਸ਼ਰਮਾ, ਅਭੀਨੰਦਨ ਗੋਇਲ, ਰਿਸ਼ੀ ਕੌਸ਼ਲ, ਯਾਦਵਿੰਦਰ ਸਿੰਘ ਹੂੰਝਣ, ਪ੍ਰਸ਼ੋਤਮ ਗੋਇਲ ਆਦਿ ਨੇ ਨਿਯੁਕਤੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਬਿਨ੍ਹਾਂ ਮਹਿਲਾ ਡਾਕਟਰ ਤੋਂ ਚੱਲ ਰਿਹਾ ਈ.ਸੀ.ਐੱਚ.ਐੱਸ ਸੰਗਰੂਰ ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿੰਗਲਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।