05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿੰਗਲਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 11-04-2026
ਸੁਨਾਮ ਊਧਮ ਸਿੰਘ ਵਾਲਾ, 10 ਅਪ੍ਰੈਲ (ਧਾਲੀਵਾਲ, ਭੁੱਲਰ, ਸੱਗੂ) - ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਦੇ ਪ੍ਰਸਿੱਧ ਸਿੰਗਲਾ ਪਰਿਵਾਰ ਦੀ ਮਾਤਾ ਸ਼੍ਰੀਮਤੀ ਕਿ੍ਸ਼ਨਾ ਦੇਵੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੀਡੀਆ ਕਰਮੀ ਰਾਜੀਵ ਸਿੰਗਲਾ ਅਤੇ ਕਾਰੋਬਾਰੀ ਰੁਪੇਸ਼ ਸਿੰਗਲਾ ਦੀ ਮਾਤਾ ਸ਼੍ਰੀਮਤੀ ਕਿ੍ਸ਼ਨਾ ਦੇਵੀ ਦਾ ਦੇਹਾਂਤ ਸਿਰਫ਼ ਸਿੰਗਲਾ ਪਰਿਵਾਰ ਹੀ ਨਹੀਂ, ਸਗੋਂ ਪੂਰੇ ਇਲਾਕੇ ਲਈ ਇੱਕ ਵੱਡਾ ਅਤੇ ਅਪੂਰਣਯੋਗ ਘਾਟਾ ਹੈ | ਉਨ੍ਹਾਂ ਕਿਹਾ ਕਿ ਮਾਤਾ ਕਿ੍ਸ਼ਨਾ ਦੇਵੀ ਨੇ ਆਪਣੇ ਜੀਵਨ ਦੌਰਾਨ ਸਾਦਗੀ, ਸੇਵਾ ਅਤੇ ਮਨੁੱਖਤਾ ਦੇ ਉੱਚੇ ਆਦਰਸ਼ਾਂ ਨੂੰ ਅਪਣਾਇਆ ਅਤੇ ਆਪਣੇ ਪਰਿਵਾਰ ਨੂੰ ਵੀ ਇਨ੍ਹਾਂ ਹੀ ਮੁੱਲਾਂ ਨਾਲ ਜੋੜਿਆ | ਇਸ ਮੌਕੇ ਜਤਿੰਦਰ ਜੈਨ, ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਸੰਦੀਪ ਜਿੰਦਲ, ਯਸ਼ ਪਾਲ ਮੰਗਲਾ ਅਤੇ ਅਜੇ ਜਿੰਦਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਰਜਨੀਤ ਹੂੰਝਣ ਬਣੇ ਜ਼ਿਲ੍ਹਾ ਮਲੇਰਕੋਟਲਾ ਦੇ ਮਹਿਲਾ ਮੋਰਚਾ ਦੇ ਉਪ ਪ੍ਰਧਾਨ ਅਗਲੀ ਖ਼ਬਰ ਅਮਿਤ ਕੁਮਾਰ ਨੇ ਤਹਿਸੀਲਦਾਰ ਸੁਨਾਮ ਦਾ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।