07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਿਹਤ ਡਿਸਪੈਂਸਰੀ ਦੇ ਲੈਂਟਰ 'ਤੇ ਲਾਏ ਪੈਚਾਂ ਦੀ ਵੀਡੀਓ ਵਾਇਰਲ ਹੋਣ ਬਾਅਦ ਐੱਸ.ਡੀ.ਐੱਮ ਲਹਿਰਾ ਨੇ ਕੀਤਾ ਡਿਸਪੈਂਸਰੀ ਦਾ ਦੌਰਾ

ਅਜੀਤ ਡੈਸਕ 11-04-2026
ਲਹਿਰਾਗਾਗਾ, 10 ਅਪ੍ਰੈਲ (ਅਸ਼ੋਕ ਗਰਗ)-ਨੇੜਲੇ ਪਿੰਡ ਜਲੂਰ ਵਿਖੇ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਸਿਹਤ ਡਿਸਪੈਂਸਰੀ ਦੇ ਨਵੇਂ ਪਾਏ ਲੈਂਟਰ 'ਤੇ ਲਾਏ ਪੈਚਾਂ ਦੀਆਂ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਦਿਖਾਈ ਦੇ ਰਿਹਾ ਹੈ | ਐੱਸ.ਡੀ.ਐੱਮ ਲਹਿਰਾਗਾਗਾ ਰਕੇਸ਼ ਪ੍ਰਕਾਸ਼ ਗਰਗ ਸਿਹਤ ਡਿਸਪੈਂਸਰੀ ਦਾ ਦੌਰਾ ਕਰ ਕੇ ਬਿਲਡਿੰਗ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਡੀ.ਐਮ ਰਕੇਸ਼ ਪ੍ਰਕਾਸ਼ ਨੇ ਕਿਹਾ ਕਿ ਵੀਡੀਓਜ਼ ਵੇਖ ਕੇ ਮੈਂ ਮਹਿਸੂਸ ਕੀਤਾ ਕਿ ਬਿਲਡਿੰਗ ਵਿੱਚ ਬਹੁਤ ਊਣਤਾਈਆਂ ਹਨ | ਜਦੋਂ ਮੌਕੇ 'ਤੇ ਵੇਖਿਆ ਤਾਂ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਇਸ ਬਿਲਡਿੰਗ ਦਾ ਕੰਮ ਬਿਲਕੁਲ ਵੀ ਸਹੀ ਨਹੀਂ ਲੱਗਿਆ | ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਐੱਸ.ਡੀ.ਓ, ਜੇਈ ਲੋਕ ਨਿਰਮਾਣ ਵਿਭਾਗ, ਐੱਸ.ਡੀ.ਓ ਤੇ ਜੇਈ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਤੇ ਆਧਾਰਤ ਚਾਰ ਮੈਂਬਰੀ ਕਮੇਟੀ ਬਣਾਈ ਗਈ ਜੋ ਬਿਲਡਿੰਗ ਦੇ ਲੈਂਟਰ ਸਮੇਤ ਵਰਤੇ ਗਏ ਹਰ ਮੈਟੀਰੀਅਲ ਦਾ ਸੈਂਪਲ ਲੈ ਕੇ ਜਾਂਚ ਕਰਵਾਏਗੀ, ਰਿਪੋਰਟ ਆਉਣ 'ਤੇ ਜੇਕਰ ਬਿਲਡਿੰਗ ਢਾਹ ਕੇ ਦੁਬਾਰਾ ਬਣਾਉਣੀ ਪਈ ਤਾਂ ਉਹ ਵੀ ਬਣਵਾਈ ਜਾਵੇਗੀ ਤੇ ਜ਼ਿੰਮੇਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
• ਸ਼ਟਰਿੰਗ ਵਗ਼ੈਰਾ ਸਮੇਤ ਠੀਕ ਕੁਝ ਵੀ ਨਹੀਂ ਹੋਇਆ-ਐੱਸ.ਡੀ.ਓ ਜਾਂਚ ਕਮੇਟੀ - ਐੱਸ.ਡੀ.ਐੱਮ ਲਹਿਰਾਂ ਵੱਲੋਂ ਬਣਾਈ ਜਾਂਚ ਕਮੇਟੀ ਦੇ ਮੈਂਬਰ ਬਿਕਰਮਜੀਤ ਸਿੰਘ ਐੱਸ.ਡੀ.ਓ. ਵਾਟਰ ਸਪਲਾਈ ਸੈਨੀਟੇਸ਼ਨ ਨੇ ਕਿਹਾ ਕਿ ਕਮੇਟੀ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਸੈਂਪਲ ਲੈ ਕੇ ਸੀਲਾਂ ਲੈ ਕੇ ਲੈਬ ਨੂੰ ਭੇਜੇ ਜਾਣਗੇ |
• ਗੋਲਮੋਲ ਜਵਾਬ ਦਿੰਦੇ ਨਜ਼ਰ ਆਏ ਐਕਸੀਅਨ ਪੰਚਾਇਤੀ ਰਾਜ-ਬੀਤੇ ਦਿਨ ਡਿਸਪੈਂਸਰੀ ਦਾ ਦੌਰਾ ਕਰਨ ਆਏ ਪੰਚਾਇਤੀ ਰਾਜ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਨੂੰ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਲੈਬ ਉੱਚੀ ਨੀਵੀਂ ਹੈਗੀ ਆ, ਸਲੈਬ ਤੇ ਲੇਵਲ ਕਰਨ ਲਈ ਦੋ ਚਾਰ ਬੱਠਲ ਪਾਏ ਹੋਣਗੇ, ਪੈੜਾਂ ਵਗ਼ੈਰਾ ਅਜੇ ਵੀ ਪਈਆਂ ਨੇ | ਲੈਂਟਰ ਤੇ ਪਾਣੀ ਨਾ ਖੜ੍ਹਾਉਣੇ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਲੈਟਰ ਤੇ ਪਾਣੀ ਖੜ੍ਹਾਉਣਾ ਜ਼ਰੂਰੀ ਹੁੰਦਾ, ਨਾਲ ਹੀ ਉਨ੍ਹਾਂ ਕਿਹਾ ਕਿ ਜੇਈ ਸਾਹਿਬ ਦੱਸ ਰਹੇ ਨੇ ਕਿ ਉਨ੍ਹਾਂ ਸਰਪੰਚ ਨੂੰ ਕਹਿ ਕੇ ਪਾਣੀ ਖੜ੍ਹਾਇਆ ਹੈ ਜਦਕਿ ਸਰਪੰਚ ਵੱਲੋਂ ਲੈਂਟਰ
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦਾ ਲੈਬਾਰਟਰੀ ਸਟਾਫ਼ ਅੱਜ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਵਿਖੇ ਕਰੇਗਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ... ਅਗਲੀ ਖ਼ਬਰ ਹੋਮਿਓਪੈਥੀ ਸਿਸਟਮ ਨੂੰ ਘਰ-ਘਰ ਵਿੱਚ ਲੈ ਕੇ ਜਾਣ ਦਾ ਦਿੱਤਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।