08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਹਿਲ ਪਰਿਵਾਰ ਨੂੰ ਸਦਮਾ, ਮਾਤਾ ਬਲਵੀਰ ਕੌਰ ਨਹੀਂ ਰਹੇ

ਅਜੀਤ ਡੈਸਕ 11-04-2026
ਅਹਿਮਦਗੜ੍ਹ, 10 ਅਪੈ੍ਰਲ (ਸੁਖਜੀਤ ਸਿੰਘ ਖੇੜਾ)-ਸ਼ਹਿਰ ਦੇ ਨਾਮਵਰ ਅਤੇ ਸਮਾਜ ਸੇਵੀ ਬਹਿਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਸਵ: ਪ੍ਰੇਮ ਸਿੰਘ ਬਹਿਲ ਜੀ ਦੀ ਧਰਮ ਸੁਪਤਨੀ, ਅਮਰਜੀਤ ਸਿੰਘ ਬਹਿਲ ਅਤੇ ਸੁਖਜਿੰਦਰ ਸਿੰਘ ਬਹਿਲ (ਸੀਨੀਅਰ ਐਡਵੋਕੇਟ ਚੰਡੀਗੜ੍ਹ) ਦੀ ਪੂਜਨੀਕ ਮਾਤਾ ਸ੍ਰੀਮਤੀ ਬਲਬੀਰ ਕੌਰ ਦਾ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਲੁਧਿਆਣਾ ਵਿਖੇ ਕੀਤਾ ਗਿਆ | ਇਸ ਦੁੱਖ ਦੀ ਘੜੀ ਵਿੱਚ ਲੁਧਿਆਣਾ ਅਤੇ ਚੰਡੀਗੜ੍ਹ ਤੋਂ ਬਾਰ ਕੌਂਸਲ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼ਹਿਰ ਅਹਿਮਦਗੜ੍ਹ ਤੋਂ ਨਹਰ ਕੌਂਸਲ ਦੇ ਉਪ ਪ੍ਰਧਾਨ ਕੌਂਸਲਰ ਜਗਵੰਤ ਸਿੰਘ ਜੱਗੀ, ਅੰਮਿ੍ਤਪਾਲ ਸਿੰਘ ਸੋਢੀ, ਆਡਿਟ ਅਫ਼ਸਰ ਸੁਖਚਰਨ ਸਿੰਘ ਸੋਢੀ, ਪੱਤਰਕਾਰ ਸੁਖਸਾਗਰ ਸਿੰਘ ਸੋਢੀ, ਰਮੇਸ਼ ਚੰਦ ਘਈ, ਐਡਵੋਕੇਟ ਬ੍ਰਜੇਸ਼ ਸ਼ਰਮਾ ਅਤੇ ਅਹਿਮਦਗੜ੍ਹ ਤੋਂ ਖੱਤਰੀ ਸਭਾ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਸਕੂਲੀ ਵਾਹਨ ਨੀਤੀ ਬਣਾਉਣ ਦੇ ਆਦੇਸ਼ ਅਗਲੀ ਖ਼ਬਰ ਕੇ.ਸੀ.ਟੀ ਕਾਲਜ ਦੇ ਨਤੀਜੇ 'ਚੋਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।