08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੀ.ਕੇ.ਯੂ. ਉਗਰਾਹਾਂ ਬਲਾਕ ਦਿੜ੍ਹਬਾ ਵਲੋਂ 6 ਦੇ ਰੋਸ ਧਰਨੇ ਸੰਬੰਧੀ ਹੋਈ ਮੀਟਿੰਗ

ਅਜੀਤ ਡੈਸਕ 05-04-2026
ਦਿੜ੍ਹਬਾ ਮੰਡੀ, 4 ਅਪ੍ਰੈਲ (ਜਸਵੀਰ ਸਿੰਘ ਅÏਜਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਦੀ ਮੀਟਿੰਗ ਬੈਰਸੀਆਣਾ ਗੁਰੂ ਘਰ ਵਿਖੇ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਮਹਿਲਾ ਦੀ ਅਗਵਾਈ ਵਿੱਚ ਕੀਤੀ ਗਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਡੀ.ਸੀ. ਦਫ਼ਤਰਾਂ ਅੱਗੇ ਮਿਤੀ 6 ਅਪ੍ਰੈਲ ਨੂੰ ਇੱਕ ਰੋਜ਼ਾ ਰੋਸ ਧਰਨੇ ਦਿੱਤੇ ਜਾਣਗੇ ਕਿਉਂਕਿ ਭਾਰਤ ਦੀ ਸਰਕਾਰ ਅਮਰੀਕਾ ਨਾਲ ਟਰੇਡ ਸਮਝੌਤੇ ਕਰਨ ਜਾ ਰਹੀ ਹੈ ਦੇ ਰੋਸ ਵਜੋਂ ਅਤੇ ਬਿਜਲੀ ਬਿੱਲ 2025 ਬੀਜ, ਬਿਲ 2025 ਅਤੇ ਚਾਰ ਲੇਬਰ ਕੋੜ੍ਹ ਲਿਆ ਰਹੀ ਹੈ ਤੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸੰਗਰੂਰ ਡੀ.ਸੀ. ਦਫ਼ਤਰ ਅੱਗੇ ਇੱਕ ਰੋਜ਼ਾ ਧਰਨਾ ਦਿੱਤਾ ਜਾਵੇਗਾ ਤਾਂ ਜੋ ਬੀ.ਜੇ.ਪੀ. ਦੀ ਮੋਦੀ ਸਰਕਾਰ ਜੋ ਕਾਰਪੋਰੇਟਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਤੋਂ ਬਾਜ਼ ਆਵੇ | ਇਸ ਮੌਕੇ ਬਲਾਕ ਖ਼ਜ਼ਾਨਚੀ ਜਗਦੀਪ ਸਿੰਘ ਮਹਿਲਾਂ, ਜੋਗਿੰਦਰ ਸਿੰਘ ਖੀੜੀ ਨਾਗਾ, ਮਿਸ਼ਰਾ ਸਿੰਘ ਨਿਹਾਲਗੜ, ਹਰਬੰਸ ਸਿੰਘ ਦਿੜ੍ਹਬਾ, ਜਸਵੰਤ ਸਿੰਘ ਸਮੂਰਾਂ ਤੋਂ ਇਲਾਵਾ ਸਾਰੇ ਪਿੰਡਾਂ ਦੇ ਪ੍ਰਧਾਨ ਸਕੱਤਰ ਮੌਜੂਦ ਸਨ |
ਪਿਛਲੀ ਖ਼ਬਰ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਟੁੱਟਿਆ ਬਿਜਲੀ ਦਾ ਖੰਭਾ ਕਰ ਰਿਹਾ ਕਿਸੇ ਵੱਡੇ ਹਾਦਸੇ ਦੀ ਉਡੀਕ ਅਗਲੀ ਖ਼ਬਰ ਹਿਸਾਬ ਕਿਤਾਬ ਅਤੇ ਚੋਣ ਕਰਵਾਉਣ ਦੀ ਤਰੀਕ ਮਿਥਣ ਨੂੰ ਲੈ ਕੇ ਟਰੱਕ ਆਪ੍ਰੇਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।