ਲੌਂਗੋਵਾਲ - ਸਰਬਜੀਤ ਸਿੰਘ ਲੌਂਗੋਵਾਲ ਨਿੱਜੀ ਸਕੱਤਰ, ਸਲਾਈਟ, ਲੌਂਗੋਵਾਲ ਦਾ ਜਨਮ ਲਹਿਲ ਕਲੋਨੀ ਸ੍ਰੀ ਗੁਰੁ ਤੇਗ ਬਹਾਦੁਰ ਨਗਰ, ਪਟਿਆਲਾ ਵਿਖੇ ਮਿਤੀ 23 ਮਾਰਚ, 1966 ਵਿਚ ਸਵ. ਮਾਤਾ ਅਮਰਜੀਤ ਕੌਰ ਦੀ ਕੁੱਖੋਂ ਅਤੇ ਸਵ ਪਿਤਾ ਅਮਰਜੀਤ ਸਿੰਘ ਦੇ ਘਰ ਹੋਇਆ | ਸਰਬਜੀਤ ਸਿੰਘ ਦਾ ਵਿਆਹ ਰੁਪਿੰਦਰ ਕੁਮਾਰੀ ਨਾਲ ਮਿਤੀ 23 ਜਨਵਰੀ 1994 ਨੂੰ ਭੁੱਚੋ ਮੰਡੀ ਨਾਲ ਹੋਇਆ | ਰੁਪਿੰਦਰ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਉਭਾਵਾਲ ( ਸੰਗਰੂਰ) ਵਿਚ ਬਤੌਰ ਲਾਇਬ੍ਰੇਰੀਅਨ ਸੇਵਾ ਨਿਭਾ ਰਹੇ ਹਨ | ਆਪ ਜੀ ਦੇ ਦੋ ਹੋਣਹਾਰ ਬੱਚੇ ਬੇਟੀ ਅਸਮੀਤ ਕੌਰ ਕੈਨੇਡਾ ਵਿਚ ਇਕ ਮਲਟੀਨੈਸ਼ਨਲ ਵਿਚ ਬਤੌਰ ਮੈਨੇਜਰ ਦਾ ਕੰਮ ਕਰ ਰਹੀ ਹੈ ਅਤੇ ਬੇਟਾ ਅਵਲਜੀਤ ਸਿੰਘ ਨੇ ਸਲਾਈਟ ਤੋਂ ਇਲੈਕਟਰੋਮੈਕੇਨੀਕਲ ਐਂਡ ਰੋਬੋਟਿਕਸ ਇੰਜੀਨੀਅਰਿੰਗ ਵਿਚ ਪਹਿਲੇ ਦਰਜੇ ਨਾਲ ਪ੍ਰਾਪਤ ਕਰ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਜੋ ਅੱਜ ਰੇਲਵੇ ਵਿਚ ਬਤੌਰ ਮੈਨੇਜਰ ਦੀ ਨੌਕਰੀ ਕਰ ਰਹੇ ਹਨ | ਸਰਬਜੀਤ ਸਿੰਘ 1993 ਨੂੰ ਕੇ.ਸੀ. ਮੈਣੀ ਸਾਬਕਾ ਡਾਇਰੈਕਟਰ ਨੇ ਨਿਯੁਕਤੀ ਕੀਤੀ ਅਤੇ ਐਡਮਨਿਸਟਰੇਸ਼ਨ, ਅਸਿਸਟੈਂਟ ਰਜਿਸਟਰਾਰ ਨਾਲ ਅਤੇ ਹੋਰ 3 ਵਿਭਾਗ ਜਿਸ ਵਿਚ ਚੇਅਰਮੈਨ, ਸੈਟ ਆਫਿਸ (ਸਲਾਈਟ ਐਂਟਰੇਸ ਟੈਸਟ) ਆਦਿ ਨਾਲ ਸੇਵਾਵਾਂ ਨਿਭਾ ਚੁੱਕੇ ਹਨ | ਡਾ. ਸੁਨੀਲ ਪਾਂਡੇ, ਸਾਬਕਾ ਡਾਇਰੈਕਟਰ ਨਾਲ ਵੀ ਕਾਫੀ ਅਰਸਾ ਦਫ਼ਤਰ ਵਿਚ ਬਤੌਰ ਨਿੱਜੀ ਸਕੱਤਰ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਨਾ ਵਲੋਂ ਆਪ ਜੀ ਨੂੰ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਜਾ ਚੁੱਕਾ ਹੈ | ਆਪ ਜੀ ਵਲੋਂ ਪੈੱ੍ਰਸ ਐਂਡ ਮੀਡੀਆ, ਐਨ.ਐਸ.ਐਸ. ਅਤੇ ਰਾਜ ਭਾਸ਼ਾ ਹਿੰਦੀ ਵਿਕਾਸ ਸਮਿਤਿ ਦੇ ਸੰਸਥਾਪਕ ਮੈਂਬਰ ਹੋਣ ਦਾ ਵੀ ਮਾਣ ਪ੍ਰਾਪਤ ਹੋਇਆ | ਐਨ.ਐਸ.ਐਸ. ਵਿਚ ਤਿੰਨ ਸੌ ਸਾਲਾ ਮੌਕੇ 300 ਯੂਨਿਟ ਬਲੱਡ (ਖ਼ੂਨਦਾਨ ਕੈਂਪ) ਅਤੇ ਕਾਰਗਿਲ ਲੜਾਈ ਲਈ ਦੋ ਵਾਰ 100 ਯੂਨਿਟਾਂ ਖ਼ੂਨਦਾਨ ਕੈਂਪ ਲਗਾਉਣ ਦਾ ਮਾਣ ਪ੍ਰਾਪਤ ਹੋਇਆ | ਇਸ ਤੋਂ ਇਲਾਵਾ ਇਲਾਕੇ ਦੀਆ ਮਹਾਨ ਸ਼ਖ਼ਸੀਅਤਾਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਵ. ਸੁਰਜੀਤ ਸਿੰਘ ਬਰਨਾਲਾ, ਸਵ, ਭਗਵਾਨ ਦਾਸ ਅਰੋੜਾ ਸਵ, ਸੁਖਦੇਵ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਕੈਬਨਿਟ ਮੰਤਰੀ ਅਮਨ ਅਰੋੜਾ ਆਦਿ ਨਾਲ ਸਲਾਈਟ ਦੇ ਲਈ ਅਹਿਮ ਕੰਮ ਕਰਨ ਦਾ ਅਵਸਰ ਵੀ ਪ੍ਰਾਪਤ ਹੋਇਆ ਅਤੇ ਅੱਜ 33 ਸਾਲ ਬਾਅਦ ਆਪਣੀਆਂ ਸੇਵਾਵਾਂ ਨਿਭਾਉਂਦੇ 1 ਅਪ੍ਰੈਲ 2026 ਨੂੰ ਸੇਵਾ ਮੁਕਤ ਰਹੇ ਹਨ | -ਸ.ਸ.ਖੰਨਾ