ਲਹਿਰਾਗਾਗਾ, 31 ਮਾਰਚ (ਅਸ਼ੋਕ ਗਰਗ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਅਤੇ ਬੀ ਐੱਲ ਓ ਯੂਨੀਅਨ ਵਲੋਂ ਸਾਂਝੇ ਰੂਪ ਵਿਚ ਮਾਸ ਡੈਪੁਟੇਸ਼ਨ ਦੇ ਰੂਪ ਵਿਚ ਐੱਸ.ਡੀ.ਐੱਮ ਲਹਿਰਾਗਾਗਾ ਨੂੰ ਮਿਲਿਆ ਗਿਆ, ਜਿਸ ਵਿਚ ਡੀ.ਟੀ.ਐੱਫ ਬਲਾਕ ਪ੍ਰਧਾਨ ਮਨੋਜ ਕੁਮਾਰ ਅਤੇ ਬੀ.ਐੱਲ.ਓ ਯੂਨੀਅਨ ਦੇ ਪ੍ਰਧਾਨ ਅਮਨ ਪਾਪੜਾ ਨੇ ਗੱਲ ਕਰਦਿਆਂ ਕਿਹਾ ਕਿ ਜ਼ਿਆਦਾਤਰ ਅਧਿਆਪਕਾਂ ਦੀ ਡਿਊਟੀ ਬਤੌਰ ਬੀ ਐਲ ਓ ਲਗਾਈ ਹੈ ਜੋ ਕਿ ਬਿਲਕੁਲ ਵੀ ਤਰਕਸੰਗਤ ਨਹੀ ਹੈ ਅਤੇ ਜਿੰਨਾ ਅਧਿਆਪਕਾਂ ਨੂੰ ਤਨਖ਼ਾਹ ਰੋਕਣ ਦਾ ਪੱਤਰ ਜਾਰੀ ਕੀਤਾ ਹੈ ਓਹ ਜਲਦ ਹੀ ਵਾਪਸ ਲਿਆ ਜਾਵੇ | ਜਿਸ ਦੇ ਜਵਾਬ ਵਿਚ ਐੱਸ ਡੀ ਐਮ ਲਹਿਰਾਗਾਗਾ ਨੇ ਤਨਖ਼ਾਹ ਰੋਕਣ ਦਾ ਪੱਤਰ ਮੌਕੇ ਉੱਤੇ ਹੀ ਰੱਦ ਕੀਤਾ | ਜਥੇਬੰਦੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚੋਣ ਅਮਲਾ ਵੱਖਰੇ ਤੌਰ 'ਤੇ ਭਰਤੀ ਕੀਤਾ ਜਾਵੇ ਜਿਸ ਨਾਲ ਬਹੁਤ ਸਾਰੇ ਬੇਰੁਜ਼ਗਾਰਾਂ ਨੂੰ ਵੀ ਰੁਜ਼ਗਾਰ ਮਿਲੇਗਾ ਤੇ ਹਰ ਕਰਮਚਾਰੀ ਆਪਣੇ ਆਪਣੇ ਵਿਭਾਗ ਵਿਚ ਚੰਗੇ ਮਾਹੌਲ 'ਚ ਕੰਮ ਕਰੇਗਾ | ਇਸ ਮੌਕੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮੇਘਰਾਜ, ਬਲਾਕ ਸਕੱਤਰ ਮਨਜੀਤ ਸਿੰਘ, ਬਲਾਕ ਖਜ਼ਾਨਚੀ ਅਸਵਨੀ ਜਿੰਦਲ, ਰਿਪੁਦਮਨ ਕੁਮਾਰ, ਹਰਪ੍ਰੀਤ ਸਿੰਘ ਡੂਡੀਆਂ, ਸੁਰਿੰਦਰ ਸਿੰਘ, ਬਿਰਬਲ ਸਿੰਘ, ਮਨਮੋਹਣ ਸਿੰਘ, ਜਸਪ੍ਰੀਤ ਸਿੰਘ, ਚਰਨਜੀਤ ਸਿੰਘ, ਸ਼ੁਭਮ ਸਿੰਗਲਾ, ਰਣਦੀਪ ਸਿੰਘ, ਰਾਜਾ ਰਾਮ, ਸ਼ਿਵ ਕੁਮਾਰ, ਲੱਕੀ ਗੋਇਲ, ਹਰਸ਼ ਕੁਮਾਰ ਆਦਿ ਹਾਜ਼ਰ ਸਨ |