21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮੋਬਾਈਲਾਂ ਦੀ ਦੁਕਾਨ 'ਚ ਚੋਰੀ <br/>

ਅਜੀਤ ਡੈਸਕ 01-04-2026
ਸੰਗਰੂਰ, 31 ਮਾਰਚ (ਦਮਨਜੀਤ ਸਿੰਘ)-ਸ਼ਹਿਰ ਦੇ ਬਿਲਕੁਲ ਵਿੱਚੋਂ ਵਿੱਚ ਸਥਿਤ ਗੁਰੂ ਨਾਨਕ ਕਲੋਨੀ ਦੀ ਮੁੱਖ ਸੜਕ ਉੱਤੇ ਬੀਤੀ ਰਾਤ ਚੋਰਾਂ ਵੱਲੋਂ ਮੋਬਾਈਲਾਂ ਦੀ ਇੱਕ ਦੁਕਾਨ ਨੂੰ ਨਿਸ਼ਾਨਾਂ ਬਣਾਏ ਜਾਣ ਦੀ ਸੰਕਸਨੀ ਖੇਂਜ ਘਟਨਾ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸਟੈਂਡ ਤੋਂ ਕੁੱਝ ਕੁ ਦੂਰੀ ਉੱਤੇ ਸਥਿਤ ਰੂਹ ਮੋਬਾਈਲ ਹੱਬ ਨਾਂਅ ਦੀ ਇਸ ਦੁਕਾਨ ਦਾ ਬੀਤੀ ਰਾਤ ਚੋਰਾਂ ਵੱਲੋਂ ਬੜੀ ਬੇਬਾਕੀ ਨਾਲ ਪਹਿਲਾਂ ਸ਼ਟਰ ਤੋੜਿਆ ਗਿਆ ਅਤੇ ਫਿਰ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ | ਦੁਕਾਨ ਮਾਲਕਾਂ ਮੁਤਾਬਿਕ ਚੋਰੀ ਦੀ ਇਹ ਘਟਨਾ ਬੀਤੀ ਰਾਤ ਡੇਢ ਤੋਂ ਦੋ ਵਜੇ ਦੇ ਕਰੀਬ ਦੀ ਹੈ ਅਤੇ ਚੋਰ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਭੰਨ ਕੇ ਨਾਲ ਲੱਗਦੇ ਪੀ.ਐਨ.ਬੀ. ਬੈਂਕ ਦੇ ਬਾਹਰ ਰੱਖ ਗਏ ਅਤੇ ਦੁਕਾਨ ਵਿੱਚੋਂ 20 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਅਤੇ 4-5 ਮੋਬਾਈਲ ਫ਼ੋਨ ਚੋਰੀ ਕਰ ਕੇ ਲੈ ਗਏ ਹਨ | ਦੁਕਾਨ ਮਾਲਕਾਂ ਨੇ ਮੰਗ ਕੀਤੀ ਉਕਤ ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਸਾਮਾਨ ਵਾਪਸ ਦਵਾਇਆ ਜਾਵੇ | ਥਾਣਾ ਸਿਟੀ ਮੁਖੀ ਇੰਗੁਲਾਬ ਸਿੰਘ ਨੇ ਮਾਮਲੇ ਸਬੰਧੀ ਕਿਹਾ ਕਿ ਘਟਨਾ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਮੁੱਖ ਮੰਤਰੀ ਦੇ ਸ਼ਹਿਰ ਦੇ ਹਾਲਤਾਂ ਤੋਂ ਪੰਜਾਬ ਭਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ-ਬੀਬੀ ਸੈਣੀ
ਸੰਗਰੂਰ, ਗੁਰੂ ਨਾਨਕ ਕਲੋਨੀ ਇਲਾਕੇ ਦੀ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਬਲਵੀਰ ਕੌਰ ਸੈਣੀ ਨੇ ਮੌਕੇ ਉੱਤੇ ਪਹੁੰਚ ਕੇ ਜਿੱਥੇ ਇਸ ਘਟਨਾ ਦੀ ਨਿੰਦਾ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸ਼ਹਿਰ ਕਹੇ ਜਾਣ ਵਾਲੇ ਸੰਗਰੂਰ ਅੰਦਰ ਅਮਨ-ਕਾਨੂੰਨੀ ਦੀ ਸਥਿਤੀ ਦੇ ਇਹ ਹਾਲਤ ਹਨ ਤਾਂ ਬਾਕੀ ਪੰਜਾਬ ਦੇ ਹਾਲਤਾਂ ਦਾ ਅੰਦਾਜ਼ਾ ਖ਼ੁਦ ਹੀ ਲਗਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿੱਚੋਂ ਵਿੱਚ ਬੱਸ ਸਟੈਂਡ ਦੇ ਸਾਹਮਣੇ ਚੋਰਾਂ ਵੱਲੋਂ ਸ਼ਟਰ ਕੱਟ ਕੇ ਕੀਤੀ ਚੋਰੀ ਨੇ ਸ਼ਹਿਰ ਅੰਦਰ ਪੁਲਿਸ ਦੀ ਮੁਸਤੈਦੀ ਨੂੰ ਸ਼ੀਸ਼ਾ ਦਿਖਾਇਆ ਹੈ | ਬੀਬੀ ਸੈਣੀ ਨੇ ਕਿਹਾ ਕਿ ਇਹ ਵੀ ਮੰਦਭਾਗੀ ਗੱਲ ਹੈ ਕਿ ਕੀ ਕਾਰਵਾਈ ਕਰਨ ਦੀ ਥਾਂ ਪੁਲਿਸ ਦੇ ਇੱਕਾ-ਦੁੱਕਾ ਮੁਲਾਜ਼ਮਾਂ ਨੇ ਇਸ ਨੌਜਵਾਨ ਦੀ ਦੁਕਾਨ ਮੌਕਾ ਦੇਖ ਕੇ ਸਿਰਫ਼ ਖਾਨਾਪੂਰਤੀ ਕੀਤੀ ਹੈ | ਉਨ੍ਹਾਂ ਮੰਗ ਕੀਤੀ ਕਿ ਪੁਲਿਸ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਕੇ ਨੌਜਵਾਨ ਦੁਕਾਨਦਾਰ ਨੂੰ ਇਨਸਾਫ਼ ਦਵਾਇਆ ਜਾਵੇ |

ਪਿਛਲੀ ਖ਼ਬਰ ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਕੱਚੇ ਕਾਮੇ ਅੱਜ ਤੋਂ ਮਨਾਉਣਗੇ ਤਿੰਨ ਰੋਜ਼ਾ ਕਾਲਾ ਦਿਵਸ ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ 'ਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ਕਰਨ 'ਤੇ ਪਾਬੰਦੀ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।