16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਹੁਨਰ ਵਿਕਾਸ ਦੀ ਪ੍ਰਦਰਸ਼ਨੀ ਲਗਾਈ

ਅਜੀਤ ਡੈਸਕ 31-03-2026
ਜਖੇਪਲ, 30 ਮਾਰਚ (ਮੇਜਰ ਸਿੰਘ ਸਿੱਧੂ) - ਭਾਰਤ ਸਰਕਾਰ ਵੱਲੋਂ ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ, ਸਿਲੇਬਸ਼ ਵਿੱਚ ਲਾਗੂ ਕੀਤੇ ਗਏ ਨਵੇਂ ਵਿਸ਼ੇ 'ਉੱਦਮਤਾ' ਤਹਿਤ ਬੱਚਿਆਂ ਵੱਲੋਂ ਆਪਣੇ ਹੁੰਨਰ ਨੂੰ ਵਿਕਸਿਤ ਕਰਨ ਲਈ ਪਿ੍ੰਸੀਪਲ ਸ਼੍ਰੀ ਦਰਸ਼ਨ ਖਾਨ ਦੀ ਰਹਿਨੁਮਾਈ ਹੇਠ ਮੈਡਮ ਸੁਖਮਨ ਕੌਰ ਤੇ ਮੈਡਮ ਸੁਮਨ ਰਾਣੀ ਦੀ ਅਗਵਾਈ ਵਿੱਚ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਵਿਖੇ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਵਿੱਚ ਪੜਾਈ ਦੇ ਨਾਲ-ਨਾਲ ਬੱਚਿਆਂ ਵੱਲੋਂ ਆਪਣੇ ਹੁੰਨਰ ਨੂੰ ਵਿਖਾਉਂਦਿਆਂ ਆਪਣੀ ਪੇਸ਼ਕਾਰੀ ਕਰਦੇ ਹੋਏ ਤਿਆਰ ਕੀਤੀਆਂ ਗਈਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ, ਜਿਸ ਵਿੱਚ ਚਿੱਤਰਕਲਾ, ਕਢਾਈ, ਮਹਿੰਦੀ, ਜੰਗੀ ਕਲਾ, ਫ਼ਾਲਤੂ ਸਮਾਨ ਤੋਂ ਤਿਆਰ ਕੀਤੀਆਂ ਗਈਆਂ ਵਸਤੂਆਂ ਪੇਸ਼ ਕੀਤੀਆਂ ਗਈਆਂ | ਵੱਡੀ ਗਿਣਤੀ ਵਿੱਚ ਪਹੁੰਚੇ ਮਾਪਿਆਂ ਅਤੇ ਮੋਹਤਵਰਾਂ ਵੱਲੋਂ ਬੱਚਿਆਂ ਦੇ ਹੁੰਨਰ ਦੀ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਪਿ੍ੰ. ਦਰਸ਼ਨ ਖਾਨ, ਵਾਇਸ ਪਿ੍ੰ. ਮੈਡਮ ਰਾਜ ਕੌਰ, ਸਟਾਫ਼ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ |
ਪਿਛਲੀ ਖ਼ਬਰ ਬੀ. ਕੇ. ਯੂ. ਏਕਤਾ ਸਿੱਧੂਪੁਰ ਵਲੋਂ ਲੈਂਡਮਾਰਟਗੇਜ ਬੈਂਕ ਅੱਗੇ ਮੁੱਖ ਮੰਤਰੀ ਅਤੇ ਸਹਿਕਾਰਤਾ ਵਿਭਾਗ ਦੇ ਮੁਖੀ ਵਿਰੁੱਧ ਪ... ਅਗਲੀ ਖ਼ਬਰ ਨਰਸਿੰਗ ਅਸਿਸਟੈਂਟ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।