16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕਲਾ ਕੇਂਦਰ ਦੇ ਤਿੰਨ ਰੋਜ਼ਾ ਸੱਭਿਆਚਾਰਕ ਸਮਾਗਮ ਦੌਰਾਨ ਦਰਸ਼ਕਾਂ ਨੇ ਖ਼ੂਬ ਅਨੰਦ ਮਨਾਇਆ <br/>

ਰੰਗਸ਼ਾਲਾ ਥੀਏਟਰ ਗਰੁੱਪ ਅਤੇ ਕਲਾਂ ਕੇਂਦਰ ਦੇ ਮੰਚ 'ਤੇ ਮੌਜੂਦ ਕਲਾਕਾਰ | (ਸੱਜੇ) ਮੁੱਖ ਮਹਿਮਾਨ ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ ਆਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰਾਂ : ਮੁਕੇਸ਼ ਕੁਮਾਰ <br/> 31-03-2026
ਸੰਗਰੂਰ, 30 ਮਾਰਚ (ਅਮਨਦੀਪ ਸਿੰਘ ਬਿੱਟਾ)-ਰੰਗਸਾਲਾ ਦੀ ਥੀਏਟਰ ਗਰੁੱਪ ਅਤੇ ਕਲਾ ਕੇਂਦਰ ਸੰਗਰੂਰ ਵੱਲੋਂ ਰਾਮ ਵਾਟਿਕਾ ਬਘੀਖਾਨਾ ਮੰਚ ਤੋਂ ਪਰਮਜੀਤ ਗਾਗਾ ਮੈਮੋਰੀਅਲ ਤਿੰਨ ਦਿਵਸੀ ਫ਼ੈਸਟੀਵਲ ਬੜੇ ਹੀ ਉਤਸ਼ਾਹਪੂਰਨ ਮਾਹੌਲ ਵਿੱਚ ਸੰਪੰਨ ਹੋਇਆ | ਅੰਤਿਮ ਦਿਨ ਪ੍ਰਸਿੱਧ ਹਾਸ ਵਿਅੰਗ ਨਾਟਕ ਮੋਟੇਰਾਮ ਸ਼ਾਸਤਰੀ ਦਾ ਸਫਲ ਮੰਚਨ ਕੀਤਾ ਗਿਆ | ਮਾਹੌਲ ਸਾਹਿਤਕਾਰ ਮੁੰਸੀ ਪ੍ਰੇਮਚੰਦ ਦੁਆਰਾ ਲਿਖਿਆ ਉਪਰੋਕਤ ਨਾਟਕ ਸਮਾਜ ਵਿੱਚ ਫੈਲੇ ਪਾਖੰਡ ਅਤੇ ਲਾਲਚ ਉੱਤੇ ਤਿੱਖਾ ਵਿਅੰਗ ਕਰਦਾ ਹੈ ਇਹ ਨਾਟਕ ਸੱਚੀ ਦੇਸ਼-ਭਗਤੀ ਦਾ ਸੰਦੇਸ਼ ਦਿੰਦਾ ਹੈ | ਪੰਡਤ ਮੋਟੇਰਾਮ ਸ਼ਾਸਤਰੀ ਦਾ ਪਾਤਰ ਆਪਣੇ ਆਪ ਨੂੰ ਬਹੁਤ ਵਿਦਵਾਨ, ਧਾਰਮਿਕ ਦਿਖਾਉਂਦਾ ਹੈ ਪਰ ਅਸਲ ਵਿੱਚ ਉਹ ਬਹੁਤ ਲਾਲਚੀ ਅਤੇ ਸਵਾਰਥੀ ਹੁੰਦਾ ਹੈ | ਇਸ ਨਾਟਕ ਰਾਹੀ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਸੱਚੀ ਦੇਸ਼-ਭਗਤੀ ਨੈਤਿਕਤਾ ਅਤੇ ਇਮਾਨਦਾਰੀ ਹੀ ਮਨੁੱਖ ਦੀ ਅਸਲ ਪਹਿਚਾਣ ਹੁੰਦੀ ਹੈ | ਨਾਟਕ ਦੇ ਮੁੱਖ ਕਲਾਕਾਰਾਂ ਵਿੱਚ ਮਾਸਟਰ ਜਸਵਿੰਦਰ ਸਿੰਘ ਸਨੀ, ਮੁਸਕਾਨ ਸ਼ਰਮਾ, ਜਸਵਿੰਦਰ ਗਿੱਲ, ਅਨੀਸ਼ ਭਾਰਦਵਾਜ, ਅਧੀਸ਼ ਭਾਰਦਵਾਜ, ਨੀਤਨ ਕੁਮਾਰ, ਆਰਯਨ ਵਲਜੋਤ, ਅਲੀ ਅਕਬਰ, ਸਨੀ ਕੁਮਾਰ, ਆਰਵ ਮਿੱਤਲ, ਆਰਯਨ ਅਤਰੀ, ਹਰਵਿੰਦਰ ਸਿੰਘ, ਅਸੀਸ ਕੁਮਾਰ, ਮੇਹਰੂਪ ਸਿੰਘ, ਵਿਸ਼ਾਲ ਚਾਵਲਾ, ਗੁਰਮੁੱਖ ਸਿੰਘ, ਕਾਰਵਿਕਾ ਅਤੇ ਮਾਨਸਵੀ ਸ਼ਾਮਿਲ ਸਨ | ਡਾ. ਮੀਨੂ ਤਲਵਾਰ ਵੱਲੋਂ ਨਿ੍ਤਯ ਨਾਟਕ ਪੇਸ਼ ਕੀਤਾ | ਇਨਾਇਆ ਸਿੰਗਲਾ, ਰਿਆਨਾ ਸਿੰਗਲਾ ਨੇ ਸਾਸਤ੍ਰੀਯ ਨਿ੍ਤਯਾ ਅਤੇ ਤਨਯਾ ਨੇ ਬਾਲੀਵੁੱਡ ਨਿ੍ਤਯ ਪੇਸ਼ ਕੀਤਾ | ਸ਼ਾਮ ਏ ਸੰਗੀਤ ਵਿੱਚ ਗਾਇਕ ਜੋਗਿੰਦਰ ਸਿੰਘ ਨੇ ਮੁਹੰਮਦ ਰਫ਼ੀ ਅਤੇ ਕਿਸ਼ੋਰ ਕੁਮਾਰ ਨੇ ਲੋਕਪਿ੍ਯ ਗੀਤ ਪੇਸ਼ ਕੀਤਾ | ਮੁੱਖ ਮਹਿਮਾਨ ਦੇ ਤੌਰ ਉੱਤੇ ਪੁਸ਼ਪਿੰਦਰ ਸਿੰਘ ਗਿੱਲ ਡੀ.ਐੱਸ.ਪੀ. ਮਾਨਸਾ ਜਦ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਰਾਮ ਨਿਵਾਸ ਸ਼ਰਮਾ ਨੇ ਕੀਤੀ ਕਲਾਂ ਕੇਂਦਰ ਦੇ ਪ੍ਰਧਾਨ ਦਿਨੇਸ਼ ਐਡਵੋਕੇਟ, ਜਨਰਲ ਸੈਕਟਰੀ ਸੁਰੇਦਰ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਜਵਾਹਰ ਲਾਲ ਸ਼ਰਮਾ, ਰੰਗਕਰਮੀ ਕੁਲਦੀਪ ਕੁਮਾਰ, ਸਮਾਜ ਸੇਵਿਕਾ ਮਧੂ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਨੇ ਬੈਂਕ ਅੱਗੇ ਧਰਨਾ ਦੇ ਕੇ ਫੂਕਿਆ ਪੁਤਲਾ ਅਗਲੀ ਖ਼ਬਰ ਸਪੋਰਟਸ ਵਿੰਗ ਸਕਾਲਰਸ਼ਿਪ ਟਰਾਇਲ 4 ਤੋਂ 6 ਅਪ੍ਰੈਲ ਤੱਕ ਹੋਣਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।