ਧੂਰੀ, 30 ਮਾਰਚ (ਲਖਵੀਰ ਸਿੰਘ ਧਾਂਦਰਾ)-ਨਿਸ਼ਕਾਮ ਸੇਵਾ ਸਭਾ ਅਤੇ ਨੇਤਰ ਬੈਂਕ ਸੰਮਤੀ ਧੂਰੀ ਦੇ ਦਫ਼ਤਰ ਵਿਖੇ ਚੱਲ ਰਹੇ 12 ਵਾਂ ਬੈਚ ਸਿਲਾਈ ਅਤੇ ਕੰਪਿਊਟਰ ਸੈਂਟਰ ਵਿੱਚ ਲੜਕੀਆਂ ਦੇ ਸਿਲਾਈ ਕੋਰਸ ਦੇ 6 ਮਹੀਨੇ ਪੂਰੇ ਹੋਣ ਉਪਰੰਤ ਹਰ ਲੜਕੀ ਨੂੰ ਨਵੀਂ ਸਿਲਾਈ ਮਸ਼ੀਨਾਂ, ਅਤੇ ਸਰਟੀਫਿਕੇਟ ਦਿੱਤਾ ਗਿਆ | ਇਹ ਪ੍ਰੋਜੈਕਟ ਉੱਘੇ ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆ ਪਾਲ ਸਵਰਗਵਾਸੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਹਨ | ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਡਾ. ਏ. ਆਰ. ਸ਼ਰਮਾ, ਸੀ.ਐਮ. ਡੀ. ਰਾਇਸੀਲਾ ਹੈਲਥ ਫੂਡਜ਼ ਲਿਮਟਿਡ ਧੂਰੀ ਵੱਲੋਂ ਲੜਕੀਆਂ ਨੂੰ ਉਨ੍ਹਾਂ ਦੀ ਕਾਮਯਾਬੀ ਲਈ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਯਾਬੀ ਦੀ ਕਾਮਨਾ ਕੀਤੀ | ਇਸ ਸਮੇਂ ਸੰਸਥਾ ਦੇ ਸੈਕਟਰੀ ਜਤਿੰਦਰ ਸ਼ਰਮਾ ਸਪੋਲੀਆ, ਪ੍ਰਧਾਨ ਭਰਤ ਭੂਸ਼ਨ, ਸਤੀਸ਼ ਚੰਦਰ ਅਰੋੜਾ, ਅਸ਼ੋਕ ਰੈਣਾਂ, ਰਮੇਸ਼ਵਰ ਦਾਸ ਸ਼ਰਮਾ, ਰਾਕੇਸ਼ ਗਰਗ, ਸਮਾਜ ਸੇਵੀ ਪਵਨ ਕੁਮਾਰ ਚੌਧਰੀ, ਰਾਜ ਕੁਮਾਰ, ਮਨਜੀਤ ਸਿੰਘ ਬਖਸੀ, ਤਰਸੇਮ ਮਿੱਤਲ, ਰਮੇਸ਼ ਸ਼ਰਮਾ, ਰਜਿੰਦਰਪਾਲ, ਚਮਨ ਲਾਲ, ਪੰਕਜ ਕੁਮਾਰ ਗੁਪਤਾ, ਰਮੇਸ਼ ਗਰਗ, ਪਰਸਨ ਸਿੰਘ ਬੀਲਾ ਲਾਇਬ੍ਰੇਰੀਅਨ, ਪਿ੍ੰਸੀਪਲ ਸੰਤ ਸਿੰਘ ਬੀਲਾ, ਵਿਨੋਦ ਕੁਮਾਰ, ਨਰਿੰਦਰ ਨਿੰਦੀ, ਬਲਜੀਤ ਸਿੰਘ ਅਤੇ ਮੈਡਮ ਵੰਦਨਾ ਰਾਣੀ ਸਿਲਾਈ ਟੀਚਰ ਆਦਿ ਹਾਜ਼ਰ ਸਨ |