ਲੌਂਗੋਵਾਲ, 29 ਮਾਰਚ (ਸ.ਸ.ਖੰਨਾ, ਵਿਨੋਦ)-ਭਾਵੇਂ ਕਿ ਲੌਂਗੋਵਾਲ ਦਾ ਸਰਕਾਰੀ ਹਸਪਤਾਲ ਇਕ ਰੈਫਰ ਸੈਂਟਰ ਬਣਿਆ ਹੋਇਆ ਹੈ | ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਕ ਆਮ ਆਦਮੀ ਕਲੀਨਿਕ ਲੋਕਾਂ ਦੇ ਸਪੁਰਦ ਕੀਤਾ ਗਿਆ ਹੈ | ਇਹ ਕਲੀਨਿਕ ਬਾਜ਼ਾਰ ਅੰਦਰ ਕੁੜੀਆਂ ਦੇ ਪੁਰਾਣੇ ਸਕੂਲ ਦੀ ਇਮਾਰਤ ਵਿਚ ਖਾਲੀ ਪਏ ਪਿ੍ੰਸੀਪਲ ਦੇ ਕਮਰੇ ਨੂੰ ਤਿਆਰ ਕਰ ਕੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਬਲਵਿੰਦਰ ਸਿੰਘ ਢਿੱਲੋਂ, ਰਾਜ ਸਿੰਘ ਰਾਜੂ ਅਤੇ ਕੌਂਸਲਰਾਂ ਵਲੋਂ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜ ਸਿੰਘ ਰਾਜੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਵਰਗ ਨੂੰ ਮੁਫ਼ਤ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਘਰਾਂ ਨੇੜੇ ਹੀ ਮੁਫ਼ਤ ਇਲਾਜ, ਦਵਾਈਆਂ ਅਤੇ ਜ਼ਰੂਰੀ ਜਾਂਚਾਂ ਦੀ ਸਹੂਲਤ ਮੁਹੱਈਆ ਕਰਵਾ ਰਹੇ ਹਨ, ਜਿਸ ਨਾਲ ਲੋਕਾਂ ਦਾ ਸਮਾਂ ਅਤੇ ਖ਼ਰਚ ਦੋਵੇਂ ਬਚ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਕਲੀਨਿਕਲ ਦੇ ਸ਼ੁਰੂ ਹੋਣ ਨਾਲ ਇਹ ਕੁੜੀਆਂ ਵਾਲੇ ਪੁਰਾਣੇ ਸਕੂਲ ਵਿਚ ਬਾਜ਼ਾਰ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਕਿਹਾ ਇੱਥੇ ਲੌਂਗੋਵਾਲ ਦੇ ਹੋਣਹਾਰ ਪਰਿਵਾਰ ਜਗਪਾਲ ਸਿੰਘ ਸ਼ੰਮੀ ਦੇ ਪੁੱਤਰ ਡਾਕਟਰ ਬਿਲਾਵਲ ਸਿੰਘ ਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਮਿਲ ਸਕਣ | ਇਸ ਮੌਕੇ ਸੂਬੇਦਾਰ ਮੇਲਾ ਸਿੰਘ, ਸਰਪੰਚ ਜਗਰਾਜ ਸਿੰਘ ਸੰਸਾਰੀ, ਸਰਪੰਚ ਨਿਹਾਲ ਸਿੰਘ, ਸੁਖਪਾਲ ਸਿੰਘ ਬਾਜਵਾ, ਐਨ ਆਰ ਆਈ ਜਗਪਾਲ ਸਿੰਘ ਸ਼ੰਮੀ, ਸਰਪੰਚ ਗੋਬਿੰਦ ਸਿੰਘ ਲੌਂਗੋਵਾਲ, ਗੁਰਜੰਟ ਖਾਨ, ਸੁਰਜੀਤ ਸਿੰਘ ਮੱਸੇਕਾ, ਜਸਵਿੰਦਰ ਸਿੰਘ ਨੱਪੀ, ਕੌਂਸਲਰ ਗੁਰਮੀਤ ਸਿੰਘ ਫੌਜੀ, ਯਾਦਵਿੰਦਰ ਸਿੰਘ ਵਿੱਕੀ, ਬੰਟੀ ਮਾਨ, ਅਮਰਜੀਤ ਸਿੰਘ ਗਿੱਲ, ਕਾਲਾ ਰਾਮ ਮਿੱਤਲ, ਲੱਖੀ ਸਰਪੰਚ, ਦਰਸ਼ਨ ਸਿੰਘ ਸਰਪੰਚ ਆਦਿ ਹਾਜ਼ਰ ਸਨ |