13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੁਰਿੰਦਰ ਸਿੰਘ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ <br/>

ਅਜੀਤ ਡੈਸਕ 29-03-2026
ਧੂਰੀ, 28 ਮਾਰਚ (ਲਖਵੀਰ ਸਿੰਘ ਧਾਂਦਰਾ)-ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਧੂਰੀ ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਹਰ ਗੋਪਾਲ ਗੋਇਲ ਦੀ ਅਗਵਾਈ ਹੇਠ ਸ੍ਰੀ ਗਣੇਸ਼ ਮੰਦਿਰ ਵਿਖੇ ਹੋਈ ਜਿਸ ਵਿੱਚ ਫੋਟੋਗ੍ਰਾਫਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਦੀ ਚੋਣ ਵੀ ਕੀਤੀ ਗਈ ਇਸ ਚੋਣ ਵਿੱਚ ਸ ਸੁਰਿੰਦਰ ਸਿੰਘ ਮੁੱਕਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁੜ ਦੂਸਰੀ ਵਾਰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਫੋਟੋਗ੍ਰਾਫਰ ਮੈਂਬਰਾਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਮੁਕਰ ਨੇ ਐਸੋਸੀਏਸ਼ਨ ਦੇ ਸਾਰੇ ਫੋਟੋਗ੍ਰਾਫਰਾਂ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਫੋਟੋਗ੍ਰਾਫਰ ਭਰਾਵਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਸੇਵਾ ਜੋ ਮੇਰੇ ਲਈ ਸੌਂਪੀ ਹੈ ਮੈਂ ਬੜੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਸੋਨੀ ਢੀਡਸਾ ਪੰਜਾਬ ਟੀਮ ਜੁਆਇੰਟ ਸੈਕਟਰੀ, ਇੰਦਰਜੀਤ ਸਿੰਘ ਸਾਊਥ ਜੌਨ | ਸੈਕਟਰੀ, ਹਰਗੋਪਾਲ ਗੋਇਲ, ਰਕੇਸ਼ ਕੁਮਾਰ, ਦਵਿੰਦਰ ਭਿੰਦਰਜੀਤ ਸਿੰਘ ਹੈਪੀ ਸਿੰਘ, ਗਗਨਦੀਪ ਗੋਇਲ, ਜਸਪਾਲ ਸਿੰਘ, ਦਰਸ਼ਨ ਸਿੰਘ, ਕੁਲਪ੍ਰੀਤ ਸਿੰਘ ਕਾਲਾ, ਜਸਵੀਰ ਸਿੰਘ ਜੱਸਾ, ਗੁਰਪ੍ਰੀਤ ਸਿੰਘ ਬੇਨੜਾ, ਦਲਜੀਤ ਸਿੰਘ, ਗੁਰਤੇਜ ਸਿੰਘ ਤੇਜ, ਕਾਲਾ ਪਲਾਸੌਰ, ਕਾਲਾ ਭਸੌੜ, ਵਰਿੰਦਰ ਵਰਮਾ, ਕੁਲਪ੍ਰੀਤ ਸਿੰਘ ਕਾਲਾ, ਮਨਜਿੰਦਰ ਮਨੀ, ਗੁਰਸੇਵਕ ਧੁਰਾ, ਮਿੱਠੂ ਖ਼ਾਨ, ਹਰਜਿੰਦਰ ਸਿੰਘ, ਕਰਮਜੀਤ ਗਿੱਲ, ਪਰਦੀਪ ਸ਼ਰਮਾ, ਭਸੌੜ, ਇੰਦਰਜੀਤ ਸਿੰਘ ਬੱਬੂ, ਲਾਡੀ ਧੂਰੀ ਪਿੰਡ, ਨੋਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿੱਦਿਅਕ ਟੂਰ ਲਿਜਾਇਆ ਅਗਲੀ ਖ਼ਬਰ ਕਾਮਰੇਡ ਭੀਮ ਸਿੰਘ ਦੀ ਯਾਦ 'ਚ ਖ਼ੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।