12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਥਾਣਾ ਮੁਖੀ ਸਿਟੀ ਨੇ ਸਵਰਨਕਾਰ ਸੰਘ ਨਾਲ ਕੀਤੀ ਮੀਟਿੰਗ <br/>

ਅਜੀਤ ਡੈਸਕ 29-03-2026
ਧੂਰੀ, 28 ਮਾਰਚ (ਲਖਵੀਰ ਸਿੰਘ ਧਾਂਦਰਾ) - ਇੰਸਪੈਕਟਰ ਜਸਵੀਰ ਸਿੰਘ ਤੂਰ ਇੰਚਾਰਜ ਥਾਣਾ ਸਿਟੀ ਧੂਰੀ ਨੇ ਅੱਜ ਸਵਰਨਕਾਰ ਸੰਘ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਦੁਕਾਨਾਂ ਤੇ ਚੋਰੀ ਹੋਣ, ਚੋਰੀ ਦੇ ਬਚਾਓ ਲਈ ਸਮੂਹ ਜਿਊਲਰਜ਼ ਨੂੰ ਆਪੋ ਆਪਣੀਆਂ ਦੁਕਾਨਾਂ ਦੇ ਕੈਮਰੇ ਲਗਾਤਾਰ ਚਾਲੂ ਰੱਖਣ ਅਤੇ, ਦੁਕਾਨਾਂ ਤੇ ਸਕਿਓਰਟੀ ਪਰਪਜ਼ ਲਈ ਸਕਿਓਰਟੀ ਸਿਸਟਮ ਲਗਾਉਣ ਦੁਕਾਨ ਦੇ ਸ਼ਟਰ, ਉੱਪਰਲੀ ਛੱਤ ਦੇ ਦਰਵਾਜ਼ੇ, ਤਿਜੋਰੀ ਆਦਿ ਨੂੰ ਇਲੈਕਟਿ੍ਕ ਸਾਧਨ ਲਗਵਾਉਣ ਦੀ ਅਪੀਲ ਕੀਤੀ, ਉਨ੍ਹਾਂ ਸੰਘ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੀ ਰਾਤ ਪਾਠਸ਼ਾਲਾ ਸਕੂਲ ਰੋਡ ਤੇ ਇੱਕ ਨਾਮੀ ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਾਇਰਨ ਵੱਜਣ ਦੀ ਆਵਾਜ਼ ਕਾਰਨ ਬਚਾਓ ਰਹਿ ਗਿਆ, ਚੋਰ ਚੋਰੀ ਲਈ ਵਰਤੇ ਜਾਣ ਵਾਲੇ ਔਜ਼ਾਰ ਛੱਡ ਕੇ ਭੱਜ ਨਿਕਲੇ ,ਉਨ੍ਹਾਂ ਸਾਰਿਆਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ, ਸਵਰਨਕਾਰ ਸੰਘ ਦੇ ਆਗੂਆਂ ਨੇ ਬਾਜ਼ਾਰ ਵਿਚ ਪੁਲਿਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਇਸ ਮੌਕੇ ਤੇ ਸਵਰਨਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਚਾਂਗਲੀ, ਸ਼ਹਿਰੀ ਪ੍ਰਧਾਨ ਚੰਨ ਪ੍ਰੀਤ ਸਿੰਘ ਰਿੰਕੂ, ਮਦਨ ਲਾਲ ਵਰਮਾ, ਗੁਰਮੀਤ ਸਿੰਘ ਗੰਗਾਂ, ਰਜਿੰਦਰ ਸਿੰਘ ਨਿੱਕਾ, ਦਲਵੀਰ ਸਿੰਘ ਕਾਕਾ, ਪ੍ਰਵੀਨ ਕਾਜਲਾ, ਮਨਮੋਹਨ ਵਰਮਾ, ਤੋਂ ਇਲਾਵਾ ਸਵਰਨਕਾਰ ਸੰਘ ਦੇ ਹੋਰ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਾਮਰੇਡ ਭੀਮ ਸਿੰਘ ਦੀ ਯਾਦ 'ਚ ਖ਼ੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ <br/> ਅਗਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣਾ ਰਾਹਤ ਭਰਿਆ ਫੈਸਲਾ - ਘਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।