23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸ੍ਰੀਮਦ ਭਾਗਵਤ ਗਿਆਨ ਯੱਗ ਕਰਵਾਇਆ <br/>

ਅਜੀਤ ਡੈਸਕ 27-03-2026
ਲੌਂਗੋਵਾਲ, 26 ਮਾਰਚ (ਵਿਨੋਦ, ਖੰਨਾ)-ਬ੍ਰਹਮਲੀਨ ਮਹਾਂਪੁਰਸ਼ਾਂ ਸਵਾਮੀ ਨਰਾਇਣ ਮੁਨੀ ਡੂੰਮ ਵਾਲੇ, ਸਵਾਮੀ ਜੋਗਿੰਦਰ ਮੁਨੀ, ਸਵਾਮੀ ਮਹੇਸ਼ ਮੁਨੀ ਬੋਰੇ ਵਾਲੇ, ਸਵਾਮੀ ਦੁੱਧਾਧਾਰੀ ਨਮੋਲ ਵਾਲੇ ਅਤੇ ਸਵਾਮੀ ਮੋਨੀ ਜੀ ਦੁਗਾਲ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਸ੍ਰੀਮਦ ਭਾਗਵਤ ਗਿਆਨ ਯੱਗ ਸ੍ਰੀ ਚੰਦਰ ਗਊਸ਼ਾਲਾ ਡੇਰਾ ਨਿੰਮ ਵਾਲਾ ਸ਼ੇਰੋਂ ਵਿਖੇ ਕਰਵਾਇਆ ਗਿਆ | ਗਿਆਨ ਯੱਗ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਹੋਈ ਜਿਸ ਵਿਚ ਇਲਾਕੇ ਭਰ ਤੋਂ ਸੈਂਕੜੇ ਅÏਰਤਾਂ ਅਤੇ ਸ਼ਰਧਾਲੂਆਂ ਨੇ ਸ਼ਰਧਾਪੂਰਵਕ ਹਿੱਸਾ ਲਿਆ | ਮੁੱਖ ਸੇਵਾਦਾਰ ਡਾ. ਸਵਾਮੀ ਚੰਦਰ ਮੁਨੀ ਨੇ ਦੱਸਿਆ ਕਿ ਇਲਾਕੇ ਦੀ ਸੁੱਖ ਸ਼ਾਂਤੀ ਲਈ ਕਰਵਾਏ ਗਏ ਇਸ ਗਿਆਨ ਯੱਗ ਦੌਰਾਨ ਸਵਾਮੀ ਰਾਮ ਗਿਰ ਹਸਨਪੁਰ ਨੇ ਸ੍ਰੀਮਦ ਭਾਗਵਤ ਸਪਤਾਹ ਦੀ ਕਥਾ ਕੀਤੀ | ਜਿਸ ਦੇ ਅੱਜ ਭੋਗ ਪਾਏ ਗਏ ਅਤੇ ਸਾਂਝ ਚੈਰੀਟੇਬਲ ਹਸਪਤਾਲ ਵੱਲੋਂ ਅੱਖਾਂ ਦਾ ਅਤੇ ਡਾ. ਸਾਹਿਲ ਗੁਪਤਾ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਮੁਫ਼ਤ ਜਾਂਚ ਕੈਂਪ ਲਾਇਆ | ਇਸ ਮੌਕੇ ਪੰਚਾਇਤੀ ਨਵਾਂ ਅਖਾੜਾ ਦੇ ਮੁਖੀਆ ਮਹੰਤ ਅਕਾਸ਼ ਮੁਨੀ, ਸੰਤ ਜਗਦੀਸ਼ ਗਿਰ ਖੇੜੀ, ਸੰਤ ਪਰਮ ਮੁਨੀ ਸਤੌਜ, ਸੰਤ ਮੱਖਣ ਮੁਨੀ ਡੁੰਮ, ਬਾਬਾ ਹਰਬੰਸ ਸਿੰਘ ਪੱਕਾ ਡੇਰਾ, ਸੰਤ ਰੁੜਕੀ ਦਾਸ ਬੀਰ, ਸੰਤ ਕਾਹਨ ਦਾਸ ਸੁਨਾਮ, ਸੰਤ ਰਵੀ ਗਿਰ ਖੇੜੀ, ਸੰਤ ਖੁਸੀ ਨਾਥ ਬੀਰ, ਸੰਤ ਵੇਦ ਪ੍ਰਕਾਸ਼ ਢੁੱਡੀ, ਮਹੰਤ ਜਮਨਾ ਦਾਸ ਦੁੰਨੇਵਾਲਾ, ਮਹੰਤ ਰਾਮਦਾਸ ਢੈਪਈ, ਸੰਤ ਤਿਰਮੁਖ ਦਾਸ ਲੰਗ, ਸੰਤ ਜੀਤ ਨਾਥ ਹੀਰੋਂ, ਸਵਾਮੀ ਰਿਸ਼ੀ ਚੇਤਨ, ਸੰਤ ਧਰਮ ਮੁਨੀ ਅਲਾਲ, ਮਹੰਤ ਸ਼ੰਕਰ ਮੁਨੀ ਨੀਲੋਵਾਲ, ਕੈਬਨਿਟ ਮੰਤਰੀ ਅਮਨ ਅਰੋੜਾ, ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਬੀਬਾ ਗਗਨਦੀਪ ਕੌਰ ਢੀਂਡਸਾ, ਵਿਨਰਜੀਤ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਾ, ਰਜਿੰਦਰ ਦੀਪਾ, ਐਡ. ਗੁਰਤੇਗ ਸਿੰਘ ਲੌਂਗੋਵਾਲ, ਜਸਵਿੰਦਰ ਸਿੰਘ ਧੀਮਾਨ, ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ, ਕਮਲ ਬਰਾੜ, ਸ਼ੰਕਰ ਬਾਂਸਲ, ਐਡ. ਹਰਪ੍ਰੀਤ ਸਿੰਘ ਸਿੱਧੂ, ਐਡ. ਗੁਰਮੁਖ ਸਿੰਘ, ਐਡ. ਰਾਜਿੰਦਰ ਸਿੰਘ, ਐਡ. ਭੂਸ਼ਨ ਕੁਮਾਰ, ਐਡ. ਵਿਜੇ ਅਗਰਵਾਲ, ਸਰਪੰਚ ਸਤਿਗੁਰੁ ਸਿੰਘ, ਡਾ. ਮਾਲਵਿੰਦਰ ਸਿੰਘ ਸਿੱਧੂ, ਮਾ. ਨਰਿੰਦਰ ਸ਼ਰਮਾ, ਕੁਲਦੀਪ ਸਿੰਘ ਸਿੱਖ, ਜਸਪਾਲ ਸਿੰਘ ਫੌਜੀ, ਵੈਦ ਮੋਹਨ ਸਿੰਘ, ਦਵਿੰਦਰ ਸਿੰਘ ਰਿੰਪੀ, ਰਾਜ ਕੁਮਾਰ, ਨਵੀਨ, ਪਿਆਰਾ ਲਾਲ, ਸਰਬ, ਬਨਵਾਸੀ ਕਲਿਆਣ ਆਸ਼ਰਮ ਸੁਨਾਮ ਦੇ ਸੇਵਾਦਾਰ, ਬ੍ਰਾਹਮਣ ਮੰਡਲੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਾਹਿਤ ਸਿਰਜਣਾ ਮੰਚ ਨੇ ਡਾ.ਪਰਮਵੀਰ ਦਾ ਰੂ ਬ-ਰੂ ਤੇ ਸਨਮਾਨ ਸਮਾਗਮ ਕਰਵਾਇਆ ਅਗਲੀ ਖ਼ਬਰ ਮਲੇਰਕੋਟਲਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਦੌਰਾਨ ਹੋਵੇਗਾ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।