11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅੱਠਵੀਂ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ਵਿਚੋਂ ਤਿੰਨ ਪ੍ਰਸ਼ਨ ਗ਼ਾਇਬ ਦੇ ਮਾਮਲੇ ਨੂੰ ਅਧਿਆਪਕ ਜਥੇਬੰਦੀਆਂ ਨੇ ਦੱਸਿਆ ਵੱਡੀ ਅਣਗਹਿਲੀ

ਅਜੀਤ ਡੈਸਕ 22-02-2026
ਸੰਗਰੂਰ, 21 ਫਰਵਰੀ (ਧੀਰਜ ਪਸ਼ੌਰੀਆ) - ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਅੱਠਵੀਂ ਦੀ ਵਿਗਿਆਨ ਵਿਸ਼ੇ ਦੀ ਸਾਲਾਨਾ ਪ੍ਰੀਖਿਆ ਦੇ ਰਹੇ ਵਿਦਿਆਰਥੀ ਅਤੇ ਪ੍ਰੀਖਿਆ ਲੈ ਰਹੇ ਨਿਗਰਾਨ ਤੇ ਸੁਪਰਡੈਂਟ ਅੱਜ ਉਸ ਸਮੇਂ ਹੈਰਾਨ-ਪ੍ਰੇਸ਼ਾਨ ਹੋ ਗਏ ਜਦੋਂ ਉਨ੍ਹਾਂ ਨੇ ਪ੍ਰਸ਼ਨ ਪੱਤਰ ਦੇ ਪੰਜਾਬੀ ਵਰਜ਼ਨ ਵਿਚ ਲੜੀ ਨੰਬਰ 28, 29 ਅਤੇ 30 ਨੰਬਰ ਪ੍ਰਸ਼ਨ ਗ਼ਾਇਬ ਦੇਖੇ | ਇਸ ਤਰ੍ਹਾਂ ਪੰਜਾਬੀ ਵਿਚ 80 ਨੰਬਰਾਂ ਦੀ ਬਜਾਏ 65 ਨੰਬਰਾਂ ਦਾ ਪ੍ਰਸ਼ਨ ਪੱਤਰ ਹੀ ਛਾਪਿਆ ਗਿਆ | ਜ਼ਿਕਰਯੋਗ ਹੈ ਕਿ ਇਹ ਪ੍ਰਸ਼ਨ ਪੱਤਰ ਤਿੰਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿਚ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਤਿੰਨੇ ਭਾਸ਼ਾਵਾਂ ਵਿਚ ਆਉਂਦਾ ਹੈ | ਹਿੰਦੀ ਅਤੇ ਅੰਗਰੇਜ਼ੀ ਵਰਜ਼ਨ ਸਹੀ ਸੀ ਜਦਕਿ ਪੰਜਾਬੀ ਵਿਚ ਉਕਤ ਅਨੁਸਾਰ ਗੜਬੜ ਸੀ | ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੰਗਰੂਰ ਇਕਾਈ ਦੇ ਆਗੂਆਂ ਦਾਤਾ ਸਿੰਘ ਨਮੋਲ ਅਤੇ ਹਰਭਗਵਾਨ ਗੁਰਨੇ, ਗੌਰਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ ਅਤੇ ਸੀਨੀਅਰ ਆਗੂ ਸਤਵੰਤ ਸਿੰਘ ਆਲਮਪੁਰ, ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਤ ਸਿੰਘ ਵਾਲੀਆ ਅਤੇ ਬਰਿੰਦਰਜੀਤ ਸਿੰਘ ਬਜਾਜ, ਡੀਟੀਐਫ ਦੇ ਸੂਬਾਈ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿੱਲ ਨੇ ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬੋਰਡ ਦੀ ਗੰਭੀਰ ਗ਼ਲਤੀ ਹੈ ਅਤੇ ਇਹ ਦਰਸਾਉਂਦਾ ਹੈ ਕਿ ਬੋਰਡ ਪ੍ਰੀਖਿਆਵਾਂ ਪ੍ਰਤੀ ਕਿੰਨਾ ਕੁ ਸੁਹਿਰਦ ਹੈ | ਆਗੂਆਂ ਨੇ ਕਿਹਾ ਕਿ ਪ੍ਰਸ਼ਨ ਪੱਤਰਾਂ ਵਿਚ ਇੰਨੀ ਵੱਡੀ ਅਣਗਹਿਲੀ ਬਰਦਾਸ਼ਤ ਯੋਗ ਨਹੀਂ ਹੈ ਅਤੇ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇ | ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਵਿਚ 15 ਨੰਬਰਾਂ ਦੇ ਗਰੇਸ ਅੰਕ ਦਿੱਤੇ ਜਾਣ |
ਪਿਛਲੀ ਖ਼ਬਰ 56ਵਾਂ ਮੈਡੀਕਲ ਅਤੇ ਸਿਹਤ ਜਾਂਚ ਕੈਂਪ ਅੱਜ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਅਵਾਮ ਨੂੰ ਹਸਦਾ ਵਸਦਾ ਪੰਜਾਬ ਦੇਵੇਗੀ - ਰਾਜਾ ਬੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।