13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਘਰਾਚੋਂ ਬਾਬੇ ਟਿੱਲੇ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਕਰ ਗਏ ਅਕਾਲ ਚਲਾਣਾ <br/>

ਅਜੀਤ ਡੈਸਕ 21-02-2026
ਭਵਾਨੀਗੜ੍ਹ, 20 ਫਰਵਰੀ (ਲਖਵਿੰਦਰ ਪਾਲ ਗਰਗ) - ਪਿੰਡ ਘਰਾਚੋਂ ਵਿਖੇ ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਸਥਿਤ ਬਾਬੇ ਟਿੱਲੇ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਅਲੀ ਸ਼ੇਰ ਖ਼ੁਰਦ, ਨੇੜੇ ਭੀਖੀ ਵਿਖੇ ਕੀਤਾ ਗਿਆ | ਇਸ ਸਬੰਧੀ ਡੇਰਾ ਬਾਬਾ ਟਿੱਲਾ ਘਰਾਚੋਂ ਦੇ ਕਮੇਟੀ ਆਗੂਆਂ ਸਤਿਗੁਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ, ਬਿੱਕਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਪਿੰਡ ਘਰਾਚੋਂ ਵਿਖੇ ਸਥਿਤ ਬਾਬਾ ਸਾਹਿਬ ਦਾਸ ਦੇ ਡੇਰੇ ਬਾਬਾ ਟਿੱਲੇ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਜੀ ਜੋ ਕਿ ਨਵਾਂ ਸ਼ਹਿਰ ਨੇੜੇ ਡੇਰਾ ਰਾਜਾ ਸਾਹਿਬ ਜੀ ਵਿਖੇ ਗਏ ਹੋਏ ਸੀ ਤਾਂ ਉੱਥੇ ਉਹ ਜਦੋਂ ਸਵੇਰੇ ਨਾ ਉੱਠੇ ਤਾਂ ਸੰਗਤਾਂ ਨੂੰ ਪਤਾ ਚੱਲਿਆ ਕਿ ਬਾਬਾ ਬੂਟਾ ਸਿੰਘ ਅਕਾਲ ਚਲਾਣਾ ਕਰ ਗਏ ਹਨ | ਜਿਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਅਲੀ ਸ਼ੇਰ ਖ਼ੁਰਦ ਨੇੜੇ ਭੀਖੀ ਵਿਖੇ ਪਿੰਡ ਵਾਸੀਆ ਤੇ ਘਰਾਚੋਂ ਦੀ ਸੰਗਤ ਵਲੋਂ ਨਮ ਅੱਖਾਂ ਨਾਲ ਕੀਤਾ ਗਿਆ |

ਪਿਛਲੀ ਖ਼ਬਰ ਐਸ.ਡੀ.ਐਮ. ਮੂਨਕ ਨੇ ਕੀਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ ਦੌਰਾ <br/> ਅਗਲੀ ਖ਼ਬਰ ਕੈਂਸਰ ਨਾਲ ਹੋ ਰਹੀਆਂ ਮੌਤਾਂ ਦੇ ਕਾਰਨ ਜਾਣਨ ਲਈ ਡੀ.ਸੀ. ਨੂੰ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।