13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਅਮਰੀਕਾ ਨਾਲ ਹੋਏ ਸਮਝੌਤੇ ਦੇ ਵਿਰੋਧ ਵਿਚ ਕਾਂਗਰਸੀ ਆਗੂਆਂ ਨੇ ਗਾਗਾ ਦੀ ਅਗਵਾਈ ਹੇਠ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 21-02-2026
ਸੰਗਰੂਰ, 20 ਫਰਵਰੀ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਕਾਂਗਰਸ ਆਗੂਆਂ ਵਲੋਂ ਐਸ.ਡੀ.ਐਮ. ਸੰਗਰੂਰ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਕਿਸਾਨ ਮਾਰੂ ਸਮਝੌਤੇ ਦੇ ਵਿਰੋਧ ਵਿਚ ਮੰਗ ਪੱਤਰ ਦਿੱਤਾ ਗਿਆ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਿੱਤੇ ਇਸ ਮੰਗ ਪੱਤਰ ਦੇਣ ਦੌਰਾਨ ਕਾਂਗਰਸ ਜ਼ਿਲੇ੍ਹ ਨਾਲ ਸਬੰਧਿਤ ਲੀਡਰਸ਼ਿਪ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਰਜਿੰਦਰ ਦੀਪਾ ਸੁਨਾਮ, ਸਤਨਾਮ ਸੱਤਾ, ਦੁਰਲੱਭ ਸਿੱਧੂ, ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਕੌਂਸਲਰ ਸ੍ਰੀਮਤੀ ਬਲਵੀਰ ਕੌਰ ਸੈਣੀ ਵੀ ਉਚੇਚਾ ਤੌਰ ਉੱਤੇ ਮੌਜੂਦ ਰਹੇ | ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਦੇਸ਼ ਦੇ ਕਿਸਾਨਾਂ ਦੇ ਹਿਤਾਂ ਲਈ ਨੁਕਸਾਨਦੇਹ ਸਾਬਤ ਹੋਵੇਗਾ ਸਗੋਂ ਦੇਸ਼ ਦੀ ਖੇਤੀਬਾੜੀ ਨਾਲ ਸਬੰਧਿਤ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ | ਇਸ ਮੌਕੇ ਸਤਨਾਮ ਸੱਤਾ, ਮੈਂਬਰ ਪ੍ਰਦੇਸ਼ ਕਾਂਗਰਸ ਕਮੇਟੀ, ਸੁਭਾਸ਼ ਗਰੋਵਰ, ਸੀਨੀਅਰ ਆਗੂ ਮਨਜੀਤ ਸਿੰਘ ਭਿੰਡਰ, ਬਲਾਕ ਪ੍ਰਧਾਨ ਸੰਗਰੂਰ ਰੌਕੀ ਬਾਂਸਲ, ਗੁਰਦੀਪ ਸਿੰਘ ਘਰਾਚੋ, ਕੌਂਸਲਰ ਸੁਰਿੰਦਰ ਸਿੰਘ ਭਿੰਡਰ, ਲਖਵੀਰ ਬਮਾਲ ਬਲਾਕ ਪ੍ਰਧਾਨ ਧੂਰੀ, ਬੂਟਾ ਸਿੰਘ ਭੰਗੂ ਬਲਾਕ ਪ੍ਰਧਾਨ ਦਿੜ੍ਹਬਾ, ਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਸੁਨਾਮ, ਭਰਤ ਗਰਗ ਸੁਨਾਮ, ਹਰਪਾਲ ਸਿੰਘ, ਸੋਨੂ ਮੁੱਖ ਬੁਲਾਰਾ ਕਾਂਗਰਸ ਕਮੇਟੀ, ਰਵਿੰਦਰ ਸਿੰਘ ਟੁਰਨਾ ਓ.ਐਸ.ਡੀ. ਬੀਬੀ ਰਜਿੰਦਰ ਕੌਰ ਭੱਠਲ਼, ਦਵਿੰਦਰ ਧਾਲੀਵਾਲ, ਨੀਤੂ ਧਾਲੀਵਾਲ, ਸਕਤੀਜੀਤ ਸਿੰਘ, ਚਰਨਜੀਤ ਕੌਰ ਮਡਾਹਰ, ਗੁਰਪਿਆਰ ਧੂਰਾ, ਮਿੱਠੂ ਲੱਡਾ, ਬਾਜ ਸਿੰਘ ਰੱਤਾਖੇੜਾ, ਜਸਵੀਰ ਕੌਰ ਮੂਨਕ, ਕਰਮਜੀਤ ਕੌਰ ਸ਼ੇਰੋਂ, ਕੁਲਜੀਤ ਸਿੰਘ ਬਡਰੁੱਖਾ, ਸੁੱਖੀ ਘੁਮਾਣ, ਅਸਵਨੀ ਕੁਮਾਰ ਸੁਨਾਮ, ਮਨਪ੍ਰੀਤ ਸੁਨਾਮ, ਅਵਤਾਰ ਗਾਗਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਹਿਤਿਕ ਸਮਾਗਮ ਤੇ ਕਵੀ ਦਰਬਾਰ ਕੱਲ੍ਹ ਅਗਲੀ ਖ਼ਬਰ ਐੱਡ. ਤਰਲੋਕ ਸਿੰਘ ਭੰਗੂ ਨੂੰ ਸਦਮਾ-ਪਿਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।