09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ 50 ਕਿਲੋਮੀਟਰ ਤੋਂ ਵੱਧ ਪੇਂਡੂ ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖੇ <br/>

ਅਜੀਤ ਡੈਸਕ 02-02-2026
ਮੂਨਕ/ ਖਨੌਰੀ, 1 ਫ਼ਰਵਰੀ (ਕੇਵਲ ਸਿੰਗਲਾ, ਪ੍ਰਵੀਨ ਮਦਾਨ, ਬਲਵਿੰਦਰ ਸਿੰਘ ਥਿੰਦ) - ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵਲੋਂ ਅੱਜ ਗੋਬਿੰਦਗੜ੍ਹ ਪਾਪੜਾ, ਸਲੇਮਗੜ੍ਹ, ਸ਼ੇਰਗੜ੍ਹ ਸੀਹਾ ਸਿੰਘ ਵਾਲਾ, ਬੁਸ਼ਹਿਰਾ, ਬੰਗਾ, ਮੰਡਵੀ, ਸ਼ਾਹਪੁਰ ਥੇੜ੍ਹੀ, ਬੋਪੁਰ, ਬਨਾਰਸੀ, ਚੱਠਾ ਗੋਬਿੰਦਪੁਰਾ, ਬਿਸ਼ਨਪੁਰਾ ਖੋਖਰ ਅਤੇ ਗਨੋਟਾ ਵਿਖੇ ਵੱਖ-ਵੱਖ ਸੜਕੀ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ | ਇਨ੍ਹਾਂ ਪ੍ਰੋਜੈਕਟਾਂ ਤਹਿਤ ਕਰੀਬ 58 ਕਰੋੜ ਰੁਪਏ ਦੀ ਲਾਗਤ ਨਾਲ 50 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ, ਸੜਕਾਂ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦੇ ਕੰਮ ਕੀਤੇ ਜਾਣਗੇ | ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਲੋਕਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਤੇਜ਼ ਆਵਾਜਾਈ ਦੀ ਸਹੂਲਤ ਮਿਲੇਗੀ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਪੇਂਡੂ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਅਤੇ ਸੂਬੇ ਦੇ ਹਰ ਖੇਤਰ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਜ਼ਬੂਤ ਸੜਕੀ ਢਾਂਚਾ ਖੇਤੀਬਾੜੀ, ਵਪਾਰ ਅਤੇ ਉਦਯੋਗ ਲਈ ਰੀੜ੍ਹ ਦੀ ਹੱਡੀ ਹੈ | ਸਥਾਨਕ ਵਾਸੀਆਂ ਨੇ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਐੱਸ.ਡੀ.ਐਮ. ਲਹਿਰਾ ਰਾਕੇਸ਼ ਪਰਕਾਸ਼, ਐਕਸੀਅਨ ਮੰਡੀ ਬੋਰਡ ਪੁਨੀਤ ਕੁਮਾਰ, ਐਸ.ਡੀ.ਓ. ਮੰਡੀ ਬੋਰਡ ਲਲਿਤ ਬਜਾਜ, ਚੇਅਰਮੈਨ ਮਾਰਕੀਟ ਕਮੇਟੀ ਲਹਿਰਾ ਡਾ. ਸ਼ੀਸ਼ਪਾਲ ਅਨੰਦ, ਕੁਲਵਿੰਦਰ ਸਿੰਘ ਸਰਪੰਚ ਗੋਬਿੰਦਪੁਰਾ ਪਾਪੜਾ, ਗੁਲਜ਼ਾਰੀ ਸੇਠ ਸਲੇਮਗੜ੍ਹ, ਸ਼ਮਸ਼ੇਰ ਸਿੰਘ ਸਲੇਮਗੜ, ਕਰਮਜੀਤ ਸਿੰਘ ਰਾਜਲਹੇੜੀ ਬਲਾਕ ਪ੍ਰਧਾਨ, ਪਰਦੀਪ ਨੰਬਰਦਾਰ ਅੰਦਾਨਾ, ਬਖਸ਼ੀਸ਼ ਸਿੰਘ ਸ਼ਾਹਪੁਰ ਥੇੜੀ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ, ਬੀਰਭਾਨ ਕਾਂਸਲ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਰੌਮੀ ਗੋਇਲ ਪ੍ਰਧਾਨ ਟਰੱਕ ਮਾਰਕੀਟ ਖਨੌਰੀ, ਡਾ. ਸ਼ੀਸ਼ਪਾਲ ਮਲਿਕ ਸਰਪੰਚ, ਤੇਜਵੀਰ ਸਿੰਘ ਕਲੇਰ ਠਸਕਾ ਨਿਰਮਲ ਸਿੰਘ ਸ਼ਾਹਪੁਰ ਥੇੜੀ, ਪੀ.ਏ. ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਖ ਵੱਖ ਅਹੁਦੇਦਾਰ, ਵਰਕਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਟਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੇ ਵਾਹਨ ਚਾਲਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ - ਜ਼ਿਲ੍ਹਾ ਟਰੈਫ਼ਿਕ ਇੰ... ਅਗਲੀ ਖ਼ਬਰ ਐਡਵੋਕੇਟ ਬਖਸ਼ੀਵਾਲਾ ਆਪ ਕਿਸਾਨ ਵਿੰਗ ਦੇ ਸੂਬਾ ਜਨਰਲ ਸਕੱਤਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।