09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕਾਰ ਦੀ ਲਪੇਟ 'ਚ ਆਉਣ ਕਾਰਨ ਇਕ ਅÏਰਤ ਸਮੇਤ ਦੋ ਗੰਭੀਰ ਜ਼ਖਮੀ <br/>

ਅਜੀਤ ਡੈਸਕ 02-02-2026
ਸੁਨਾਮ ਊਧਮ ਸਿੰਘ ਵਾਲਾ, 1 ਫਰਵਰੀ (ਭੁੱਲਰ, ਧਾਲੀਵਾਲ) - ਅੱਜ ਦੁਪਹਿਰ ਸਮੇਂ ਸਥਾਨਕ ਆਈ.ਟੀ.ਆਈ ਚੌਂਕ ਵਿਖੇ ਕਾਰ ਵਲੋਂ ਲਪੇਟ 'ਚ ਲੈਣ ਕਾਰਨ ਇਕ ਅÏਰਤ ਸਮੇਤ ਦੋ ਜਣਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਪਟਿਆਲਾ ਜਿਲ੍ਹੇ ਦੇ ਸ਼ਾਹਪੁਰ ਪਿੰਡ ਤੋਂ ਸੁਨਾਮ ਆਪਣੇ ਸਹੁਰੇ ਘਰ ਜਾ ਰਹੇ ਸੁਖਰਾਜ ਸਿੰਘ ਨੇ ਦੱਸਿਆ ਕਿ ਸਥਾਨਕ ਆਈ.ਟੀ.ਆਈ ਚੌਂਕ 'ਚ ਦੁਪਹਿਰ ਕਰੀਬ ਦੋ ਕੁ ਵਜੇ ਉਹ ਰੇਹੜੀ ਤੋਂ ਫਲ ਲੈ ਰਿਹਾ ਸੀ | ਇਸ ਦੌਰਾਨ ਸ਼ਹਿਰ ਦੇ ਓਵਰ ਬਿ੍ਜ ਵਲੋਂ ਇਕਦਮ ਇਕ ਕਾਰ ਆਈ ਜੋ ਫੁੱਟ ਪਾਥ ਪਾਰ ਕਰਦੀ ਹੋਈ ਮੇਰੇ ਅਤੇ ਫਲ ਵੇਚ ਰਹੀ ਪ੍ਰਵਾਸੀ ਅÏਰਤ ਮੀਨਾ ਦੇਵੀ ਸਮੇਤ ਫਲਾਂ ਦੀ ਰੇਹੜੀ 'ਤੇ ਆ ਚੜ੍ਹੀ | ਜਿਸ ਕਾਰਨ ਅਸੀਂ ਦੋਵੇਂ ਗੰਭੀਰ ਜ਼ਖਮੀ ਹੋ ਗਏ ਜਦੋਂ ਕਿ ਫਲਾਂ ਦੀ ਰੇਹੜੀ ਵੀ ਪਲਟ ਗਈ | ਨੇੜਲੇ ਕੁਝ ਰੇਹੜੀ ਵਾਲਿਆਂ ਵਲੋਂ ਇਲਾਜ ਲਈ ਦੋਵਾਂ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ |

ਪਿਛਲੀ ਖ਼ਬਰ ਪਿੰਡ ਦੇਹਲਾ ਸੀਹਾਂ ਦੇ ਲੋਕਾਂ 'ਤੇ ਕੀਤੇ ਝੂਠੇ ਪਰਚੇ ਰੱਦ ਕਰਾਉਣ ਲਈ ਥਾਣੇ ਅੱਗੇ ਲਾਇਆ ਪੱਕਾ ਧਰਨਾ ਅਗਲੀ ਖ਼ਬਰ ਕਿਸਾਨਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ 5 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।