11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਨਰੇਗਾ ਦੀ ਲੜਾਈ ਨਾਂਅ ਦੀ ਲੜਾਈ ਨਹੀਂ, ਹੱਕਾਂ ਦੀ ਲੜਾਈ ਹੈ - ਰਾਹੁਲਇੰਦਰ ਸਿੰਘ ਸਿੱਧੂ <br/>

ਅਜੀਤ ਡੈਸਕ 31-01-2026
ਖਨੌਰੀ, 30 ਜਨਵਰੀ(ਬਲਵਿੰਦਰ ਸਿੰਘ ਥਿੰਦ) - ਮਨਰੇਗਾ ਦੀ ਲੜਾਈ ਨਾਮ ਦੀ ਲੜਾਈ ਨਹੀਂ ਸਗੋਂ ਗ਼ਰੀਬਾਂ ਦੇ ਹੱਕ 'ਤੇ ਮਾਰੇ ਜਾ ਰਹੇ ਡਾਕੇ ਦੀ ਲੜਾਈ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਹ ਨੇੜਲੇ ਪਿੰਡ ਬਨਾਰਸੀ ਵਿਖੇ ਮਨਰੇਗਾ ਮਜ਼ਦੂਰਾਂ ਦੇ ਕੇਂਦਰ ਸਰਕਾਰ ਦੇ ਖ਼ਿਲਾਫ਼ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਉਪਰੰਤ ਇੱਥੇ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਾਰੀ ਟੀਮ ਪੰਜਾਬ ਜਗਾਓ ਗਰੀਬ ਬਚਾਓ ਮੁਹਿੰਮ ਦੇ ਤਹਿਤ ਪਿੰਡ ਪਿੰਡ ਇਹ ਸੁਨੇਹਾ ਲੈ ਕੇ ਜਾ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਦਾ ਗਰੀਬ ਮਾਰੂ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਰਹੇ ਹਾਂ ਅਤੇ ਗਰੀਬ ਮਜ਼ਦੂਰ, ਗਰੀਬ ਵਪਾਰੀ ਅਤੇ ਗਰੀਬ ਕਿਸਾਨ ਸਭ ਨੂੰ ਜਾਗਰੂਕ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮਨਰੇਗਾ ਦੇ ਨਿਯਮਾਂ ਵਿਚ ਤਬਦੀਲੀ ਕਰ ਕੇ ਕਾਂਗਰਸ ਪਾਰਟੀ ਵਲੋਂ ਗ਼ਰੀਬਾਂ ਨੂੰ 100 ਦਿਨ ਦਾ ਗਰੰਟੀਡ ਪੱਕਾ ਰੁਜ਼ਗਾਰ ਦੇਣ ਦੇ ਨਿਯਮਾਂ ਉੱਤੇ ਡਾਕਾ ਮਾਰਿਆ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਲਾਗੂ ਕੀਤੀ ਇਸ ਸਕੀਮ ਵਿਚ 100 ਦਿਨ ਦਾ ਪੱਕਾ ਰੁਜ਼ਗਾਰ ਦਿੱਤਾ ਜਾਣਾ ਲਾਜ਼ਮੀ ਕੀਤਾ ਗਿਆ ਸੀ ਕਿ ਸੂਬਾ ਸਰਕਾਰ ਕੋਲ ਚਾਹੇ ਪੈਸੇ ਹੋਣ ਚਾਹੇ ਨਾ ਹੋਣ , ਮਨਰੇਗਾ ਵਰਕਰਾਂ ਨੂੰ 100 ਦਿਨ ਪੱਕਾ ਕੰਮ ਮਿਲੇਗਾ ਅਤੇ ਉਸ ਦੇ ਪੈਸੇ ਕੇਂਦਰ ਸਰਕਾਰ ਵਲੋਂ ਦਿੱਤੇ ਜਾਣੇ ਸਨ ਜਿਸ ਵਿਚ ਸੂਬਾ ਸਰਕਾਰ ਦਾ ਕੋਈ ਰੋਲ ਨਹੀਂ ਸੀ | ਉਨ੍ਹਾਂ ਕਿਹਾ ਕਿ ਬੀਜੇਪੀ ਨੇ ਬੜੀ ਚਲਾਕੀ ਨਾਲ ਇਹਨਾਂ ਦੋਨਾਂ ਨਿਯਮਾਂ ਨੂੰ ਬਦਲ ਦਿੱਤਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਬਿੰਦੂ ਢੀਂਡਸਾ, ਪਵਨ ਗਿੱਲ ਬਨਾਰਸੀ, ਇਸ਼ਾਂਤ ਸਿੰਗਲਾ, ਸੁਨੀਲ ਸਿੰਗਲਾ, ਬਲਵਿੰਦਰ ਸਿੰਘ ਕਰੌਦਾ, ਸੁਰੇਸ਼ ਬਨਾਰਸੀ, ਵਿਕਾਸ, ਸੋਨੂੰ, ਈਸ਼ਵਰ ਮਕੋਰੜ, ਪੋਲੋਜੀਤ ਸਿੰਘ ਮਕੋਰੜ, ਜੈ ਸਿੰਘ ਨੰਬਰਦਾਰ, ਪਾਲ ਸਿੰਘ, ਮੋਹਣ ਗਿਰ, ਕਿ੍ਸ਼ਨ ਸਿੰਘ, ਰਾਮ ਸਿੰਘ ਬੰਗਾ, ਕੈਪਟਨ ਮੱਘਰ ਸਿੰਘ, ਰੋਹੀ ਰਾਮ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਬੱਬੂ ਸਿੰਘ, ਗੁਰਦੀਪ ਸਿੰਘ, ਹਾਕਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਟੂਰਨਾਮੈਂਟ 13 ਤੋਂ ਅਗਲੀ ਖ਼ਬਰ ਮੈਡਮ ਨਿਸ਼ਾਂਤ ਅਖ਼ਤਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।