14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੁਰੂਕਸ਼ੇਤਰ ਯੂਨੀਵਰਸਿਟੀ ਦੀਆਂ ਚੋਣਾਂ ਵਿਚ ਡਾ. ਹਰਵਿੰਦਰ ਸਿੰਘ ਲੌਂਗੋਵਾਲ ਦੇ ਸਿਰ ਸਜਿਆ ਤਾਜ- ਲੌਂਗੋਵਾਲ 'ਚ ਖ਼ੁਸ਼ੀ ਦੀ ਲਹਿਰ

ਕੁਰੂਕਸ਼ੇਤਰ ਯੂਨੀਵਰਸਿਟੀ ਦੀ ਚੋਣ ਜਿੱਤਣ ਤੋਂ ਬਾਅਦ ਡਾਕਟਰ ਹਰਵਿੰਦਰ ਸਿੰਘ ਲੌਂਗੋਵਾਲ ਨੂੰ ਜੇਤੂ ਸਰਟੀਫਿਕੇਟ ਦਿੰਦੇ ਹੋਏ ਚੋਣ ਅਧਿਕਾਰੀ | ਤਸਵੀਰ: ਖੰਨਾ <br/> 25-01-2026
ਲੌਂਗੋਵਾਲ, 24 ਜਨਵਰੀ (ਸ.ਸ. ਖੰਨਾ, ਵਿਨੋਦ) - ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੁਲ ਗੁਰੂ ਪ੍ਰੋ. ਸੋਮਨਾਥ ਸਚਦੇਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਜਕਾਰਨੀ ਪਰਿਸ਼ਦ ਦੀਆਂ ਚੋਣਾਂ ਯੂਨੀਵਰਸਿਟੀ ਵਿਖੇ ਬਣੇ ਡਾ. ਆਰ. ਕੇ. ਸਦਨ ਵਿਚ ਸੰਪੰਨ ਹੋਈਆਂ, ਜਿਨ੍ਹਾਂ ਵਿਚ ਕੁੱਲ 89 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆ ਜਿਸ ਵਿਚ ਡਾ. ਹਰਵਿੰਦਰ ਸਿੰਘ ਲੌਂਗੋਵਾਲ ਨੂੰ 67 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਉਨ੍ਹਾਂ ਦੇ ਬਰਾਬਰ ਦੇ ਉਮੀਦਵਾਰ ਡਾ. ਮੀਨਾਕਸ਼ੀ ਸੁਹਾਗ ਨੂੰ ਸਿਰਫ਼ 20 ਵੋਟਾਂ ਮਿਲੀਆਂ ਅਤੇ ਕੁੱਲ ਵੋਟਾਂ ਵਿਚੋਂ 2 ਵੋਟਾਂ ਰੱਦ ਹੋਈਆਂ | ਇਸ ਵੋਟ ਪ੍ਰਕਿਰਿਆ ਵਿਚ ਵੋਟਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਉਪਰੰਤ ਡਾ. ਹਰਵਿੰਦਰ ਸਿੰਘ ਲੌਂਗੋਵਾਲ ਨੇ ਸਭ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਆਖੀ ਉਨ੍ਹਾਂ ਨੇ ਅਧਿਆਪਕ ਹਿਤਾਂ ਦੀ ਰੱਖਿਆ ਲਈ ਹਰ ਸੰਭਵ ਯਤਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ | ਚੋਣਾਂ ਦੇ ਰਿਟਰਨਿੰਗ ਅਧਿਕਾਰੀ ਅਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਪੰਕਜ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਜਕਾਰਨੀ ਪਰਿਸ਼ਦ ਵਿਚ ਐਸੋਸੀਏਟ ਪ੍ਰੋਫੈਸਰ ਕੋਟੇ ਤੋਂ ਡਾ. ਮਨੀਸ਼ਾ ਸੰਧੂ ਦੀ ਸਰਬਸੰਮਤੀ ਨਾਲ ਚੋਣ ਹੋ ਚੁੱਕੀ ਸੀ | ਇਸ ਦੇ ਨਾਲ ਹੀ ਕੋਰਟ ਮੈਂਬਰਾਂ ਵਜੋਂ ਡਾ. ਪੂਜਾ, ਡਾ. ਰਾਮ ਬਿਚਾਰ, ਡਾ. ਰਮੇਸ਼ ਕੁਮਾਰ, ਡਾ. ਸੰਦੀਪ ਕੁਮਾਰ ਅਤੇ ਡਾ. ਸੁਮਨ ਬਾਲਾ ਬਿਨਾਂ ਮੁਕਾਬਲੇ ਚੁਣੇ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਅੱਜ ਹੋਈ ਚੋਣ ਵਿਚ ਅਸਿਸਟੈਂਟ ਪ੍ਰੋਫ਼ੈਸਰ ਕੋਟੇ ਤੋਂ ਡਾ. ਹਰਵਿੰਦਰ ਸਿੰਘ ਲੌਂਗੋਵਾਲ ਨੇ ਜਿੱਤ ਦਰਜ ਕੀਤੀ ਹੈ | ਇਸ ਮੌਕੇ ਡਾ. ਗੁਰਚਰਨ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਵੀਰ ਵਿਕਾਸ ਅਤੇ ਡਾ. ਸੋਹਨ ਲਾਲ ਹਾਜ਼ਰ ਸਨ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਮਾਸਟਰ ਗੁਰਵਿੰਦਰ ਸਿੰਘ, ਹਰਦੀਪ ਸਿੰਘ ਖਹਿਰਾ, ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਰੀ ਕੈਨੇਡਾ, ਸੁਖਵਿੰਦਰ ਸਿੰਘ ਸਿੱਧੂ, ਨਰਿੰਦਰ ਸਿੰਘ ਗਿੱਲ, ਮਿਸਤਰੀ ਹਰਜੀਤ ਜੀਤੀ, ਨਰਿੰਦਰ ਸਿੰਘ ਨੰਦੂ, ਕੁਲਵੰਤ ਸਿੰਘ ਕਾਂਤੀ, ਗੁਮੇਲ ਸਿੰਘ ਚੋਟੀਆਂ ਅਤੇ ਵੱਖ-ਵੱਖ ਸੰਸਥਾਵਾਂ ਵੱਲ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਨੇ ਕਬਾੜੀਆਂ ਨੂੰ ਦਿੱਤੀ ਚਿਤਾਵਨੀ, ਚੋਰੀ ਦਾ ਮਾਲ ਖ਼ਰੀਦਣ 'ਤੇ ਹੋਵੇਗੀ ਸਖ਼ਤ ਕਾਰਵਾਈ ਅਗਲੀ ਖ਼ਬਰ ਵਿਧਾਇਕ ਗੱਜਣਮਾਜਰਾ ਵਲੋਂ ਅਹਿਮਦਗੜ੍ਹ ਵਿਖੇ ਨਸ਼ਿਆਂ ਵਿਰੁੱਧ ਰੈਲੀ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।