13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੁਫ਼ਤ ਆਯੁਸ਼ ਕੈਂਪ ਲਾਇਆ <br/>

ਅਜੀਤ ਡੈਸਕ 25-01-2026
ਲੌਂਗੋਵਾਲ, 24 ਜਨਵਰੀ (ਵਿਨੋਦ, ਸ.ਸ.ਖੰਨਾ) - ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਸੰਗਰੂਰ ਡਾ. ਮਲਕੀਤ ਸਿੰਘ ਘੱਗਾ ਦੀ ਅਗਵਾਈ ਹੇਠ ਮੁਫ਼ਤ ਆਯੂਸ਼ ਕੈਂਪ ਗੁਰਦੁਆਰਾ ਯਾਦਗਾਰ ਸ਼ਹੀਦਾਂ ਦੁੱਲਟ ਪੱਤੀ ਲੌਂਗੋਵਾਲ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਮਲਕੀਤ ਸਿੰਘ ਘੱਗਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਵਲੋਂ ਸਾਂਝੇ ਤੌਰ 'ਤੇ ਕੀਤਾ | ਇਸ ਕੈਂਪ ਵਿਚ ਆਯੁਰਵੈਦਿਕ ਵਿਭਾਗ ਵਲੋਂ ਕੈਂਪ ਇੰਚਾਰਜ ਡਾ. ਅਮਨਦੀਪ ਭਾਰਤੀ, ਡਾ. ਦਿਵਿਆ ਬਾਂਸਲ, ਡਾ. ਰੋਜ਼ੀ, ਡਾ. ਲਲਿਤ ਕਾਂਸਲ ਅਤੇ ਹੋਮਿਓਪੈਥਿਕ ਦੇ ਡਾ. ਮਨਪ੍ਰੀਤ ਸਿੰਘ ਨੇ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਕੈਂਪ ਇੰਚਾਰਜ ਡਾ. ਅਮਨਦੀਪ ਭਾਰਤੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਰੋਜ਼ ਆਪਣੇ ਜੀਵਨ ਵਿਚ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਚਾਹੀਦਾ ਹੈ | ਮਰੀਜ਼ਾਂ ਨੂੰ ਰੋਜ਼ਾਨਾ ਵਰਤੋਂ ਵਿਚ ਡੱਬਾਬੰਦ ਖਾਣਾ ਅਤੇ ਫਾਸਟ ਫੂਡ ਇਸਤੇਮਾਲ ਨਾ ਕਰਨ ਅਤੇ ਰੋਜ਼ਾਨਾ ਤਾਜ਼ਾ ਭੋਜਨ ਖਾਣ ਬਾਰੇ ਦੱਸਿਆ | ਡਾ. ਮਲਕੀਤ ਸਿੰਘ ਨੇ ਕਿਹਾ ਕਿ ਯੋਗਾ ਅਤੇ ਹਰਬਲ ਡਾਈਟ ਨਾਲ ਨਾ ਸਿਰਫ਼ ਤੰਦਰੁਸਤ ਰਿਹਾ ਜਾ ਸਕਦਾ ਹੈ ਇਸ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ | ਇਸ ਕੈਂਪ ਵਿਚ ਆਯੁਰਵੈਦਿਕ ਵਿਭਾਗ ਦੇ ਉਪਵੈਦ ਸਿਕੰਦਰ ਸ਼ਰਮਾ, ਅਮਿਤ ਕੁਮਾਰ, ਰਮੇਸ਼ ਸਿੰਘ, ਸੁਰਜੀਤ ਸਿੰਘ, ਬਬੀਤਾ ਰਾਣੀ ਨੇ ਡਿਊਟੀ ਨਿਭਾਈ | ਇਸ ਮੌਕੇ ਅਤਿ ਆਧੁਨਿਕ ਮਸ਼ੀਨਾਂ ਨਾਲ ਅÏਰਤਾਂ ਦੇ ਸਰਵਾਈਕਲ ਕੈਂਸਰ ਦੀ ਜਾਂਚ ਵੀ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਸੁਰਜੀਤ ਸਿੰਘ ਦੁੱਲਟ ਅਤੇ ਗੁਰਦੁਆਰਾ ਕਮੇਟੀ ਵਲੋਂ ਡਾਕਟਰ ਸਾਹਿਬਾਨ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਸਿਹਤ ਗਰੰਟੀ ਨੂੰ ਸਿਆਸੀ ਵਾਅਦੇ ਦੀ ਥਾਂ ਲੋਕਾਂ ਦਾ ਅਧਿਕਾਰ ਬਣਾਇਆ-ਈਲਵਾਲ <br/> ਅਗਲੀ ਖ਼ਬਰ ਸਮਾਜ ਸੇਵੀ ਅਤੇ ਉਦਯੋਗਪਤੀ ਵਿਜੇ ਗੋਇਲ ਨੇ ਸੱਭਿਆਚਾਰਕ ਮੇਲੇ ਦਾ ਪੋਸਟਰ ਕੀਤਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।