13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਮਾਜ ਸੇਵੀ ਅਤੇ ਉਦਯੋਗਪਤੀ ਵਿਜੇ ਗੋਇਲ ਨੇ ਸੱਭਿਆਚਾਰਕ ਮੇਲੇ ਦਾ ਪੋਸਟਰ ਕੀਤਾ ਜਾਰੀ <br/>

ਅਜੀਤ ਡੈਸਕ 25-01-2026
ਧੂਰੀ, 24 ਜਨਵਰੀ (ਸੰਜੇ ਲਹਿਰੀ) - ਧੂਰੀ ਦੀ ਪ੍ਰਸਿੱਧ ਉਦਯੋਗਿਕ ਇਕਾਈ ਰਾਈਸੀਲਾ ਹੈਲਥ ਫੂਡ ਲਿਮ. ਦੇ ਡਾਇਰੈਕਟਰ ਤੇ ਸਮਾਜ ਸੇਵੀ ਸ੍ਰੀ ਵਿਜੇ ਗੋਇਲ ਨੇ 25 ਜਨਵਰੀ ਨੂੰ ਢੀਂਡਸਾ ਪੈਲੇਸ ਧੂਰੀ ਵਿਖੇ ਹੋਣ ਜਾ ਰਹੇ ਗੁਰਦਰਸ਼ਨ ਯਾਦਗਾਰੀ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ ਕੀਤਾ | ਇਸ ਮੌਕੇ ਸ਼੍ਰੀ ਵਿਜੇ ਗੋਇਲ ਨੇ ਮਰਹੂਮ ਗਾਇਕ ਗੁਰਦਰਸ਼ਨ ਧੂਰੀ ਦੇ ਪਰਿਵਾਰ ਨਾਲ ਗਾਇਕ ਧੂਰੀ ਦੀ ਹੋਈ ਬੇਵਕਤੀ ਮੌਤ ਦਾ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੀ ਯਾਦ ਵਿਚ ਲਗਾਏ ਜਾ ਰਹੇ ਸੱਭਿਆਚਾਰਕ ਮੇਲੇ ਬਾਰੇ ਕਿਹਾ ਕਿ ਸੱਭਿਆਚਾਰਕ ਮੇਲਿਆਂ ਵਿਚ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਾਣੂ ਕਰਵਾਉਣ ਦੀ ਲੋੜ ਦੇ ਨਾਲ- ਨਾਲ ਸਾਨੂੰ ਸਾਡੇ ਅਮੀਰ ਵਿਰਸੇ ਨੂੰ ਸਾਂਭਣ ਦੀ ਪੂਰੀ ਲੋੜ ਹੈ | ਇਸ ਮੌਕੇ ਮੰਚ ਦੇ ਅਹੁਦੇਦਾਰਾਂ ਗਗਨਦੀਪ ਸਿੰਘ, ਪ੍ਰੀਤ ਧੂਰੀ ਜਸਵੀਰ ਸਿੰਘ ਜੱਜ ,ਸੰਜੇ ਲਹਿਰੀ ਆਦਿ ਨੇ ਦੱਸਿਆ ਕਿ 25 ਜਨਵਰੀ ਦਿਨ ਐਤਵਾਰ ਨੂੰ ਧੂਰੀ ਬਾਗੜੀਆਂ ਰੋਡ ਤੇ ਬਣੇ ਢੀਂਡਸਾ ਪੈਲੇਸ ਵਿਚ ਲੱਗਣ ਜਾ ਰਹੇ ਇਸ ਸੱਭਿਆਚਾਰਕ ਮੇਲੇ ਵਿਚ ਪੰਜਾਬੀ ਗਾਇਕੀ ਨਾਲ ਜੁੜੇ ਨਾਮਵਰ ਗਾਇਕ ਬਲਕਾਰ ਅਣਖੀਲਾ ਜੋੜੀ, ਪ੍ਰਸਿੱਧ ਗਾਇਕ ਹਰਜੀਤ ਹਰਮਨ, ਗਾਇਕ ਦਵਿੰਦਰ ਕੋਹਿਨੂਰ, ਮਸ਼ਹੂਰ ਗਾਇਕਾ ਪਰਵੀਨ ਭਾਰਟਾ ਆਦਿ ਸਮੇਤ ਅਨੇਕਾਂ ਹੋਰ ਨਾਮਵਰ ਗਾਇਕ ਇਸ ਮੇਲੇ ਵਿਚ ਲੋਕਾਂ ਦਾ ਮਨੋਰੰਜਨ ਕਰਨ ਲਈ ਪਹੁੰਚ ਰਹੇ ਹਨ | ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ ਸੁਖਬੀਰ ਸਿੰਘ ਸੁੱਖੀ, ਚੇਅਰਮੈਨ ਦਲਵੀਰ ਸਿੰਘ ਢਿੱਲੋ, ਆਪ ਆਗੂ ਸਤਿੰਦਰ ਸਿੰਘ ਚੱਠਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਯੂਥ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਸੂਭੀ ਇਸ ਸੱਭਿਆਚਾਰਕ ਮੇਲੇ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ |

ਪਿਛਲੀ ਖ਼ਬਰ ਮੁਫ਼ਤ ਆਯੁਸ਼ ਕੈਂਪ ਲਾਇਆ <br/> ਅਗਲੀ ਖ਼ਬਰ ਹੱਡਾ ਰੋੜੀ ਤੋਂ ਪ੍ਰੇਸ਼ਾਨ ਕਾਲੋਨੀ ਵਾਸੀਆਂ ਦੇ ਮੁੱਦੇ ਨੂੰ ਲੈ ਕੇ ਸਮਾਜ ਸੇਵੀ ਸੰਸਥਾ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।