12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅੱਖਾਂ ਦੀ ਜਾਂਚ ਕੈਂਪ ਦੌਰਾਨ 170 ਮਰੀਜ਼ਾਂ ਦੀ ਹੋਈ ਜਾਂਚ <br/>

ਅਜੀਤ ਡੈਸਕ 25-01-2026
ਸ਼ੇਰਪੁਰ, 24 ਜਨਵਰੀ (ਮੇਘ ਰਾਜ ਜੋਸ਼ੀ) - ਗੁਰਦੁਆਰਾ ਸਾਹਿਬ ਬਾਬੇ ਸ਼ਹੀਦ ਸਿੰਘਾਂ ਗੁੰਮਟੀ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੌਥਾ ਅੱਖਾਂ ਦੀ ਜਾਂਚ ਸੰਬੰਧੀ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਤਰਲੋਕੀ ਆਈ ਕੇਅਰ ਹਸਪਤਾਲ ਬਰਨਾਲਾ ਦੀ ਮਾਹਿਰ ਟੀਮ ਵਲੋਂ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਡਾ. ਤਰਲੋਕੀ ਨਾਥ ਅਤੇ ਡਾ. ਮੋਹਤ ਗੁਪਤਾ ਦੀ ਅਗਵਾਈ ਹੇਠ ਡਾਕਟਰੀ ਟੀਮ ਨੇ ਕਰੀਬ 170 ਮਰੀਜ਼ਾਂ ਦੀ ਵਿਸਥਾਰਪੂਰਬਕ ਜਾਂਚ ਕੀਤੀ | ਜਾਂਚ ਉਪਰੰਤ 16 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ, 42 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ, ਜਦਕਿ ਬਾਕੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ ਸੇਵਾ ਦੇ ਇਸ ਉਪਰਾਲੇ ਨਾਲ ਪਿੰਡ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਅਤੇ ਅਜਿਹੇ ਸਿਹਤ ਕੈਂਪ ਭਵਿੱਖ ਵਿਚ ਵੀ ਲਗਾਏ ਜਾਣਗੇ | ਉਨ੍ਹਾਂ ਡਾਕਟਰੀ ਟੀਮ ਅਤੇ ਸਹਿਯੋਗੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਕੈਂਪ ਦੌਰਾਨ ਡਾ. ਜਸਬੀਰ ਸਿੰਘ ਰਾਣੂ (ਹਮੀਦੀ), ਕਮਲਜੀਤ ਕੌਰ ਗੁੰਮਟੀ, ਡਾ. ਅਵਤਾਰ ਸਿੰਘ, ਗੁਰਨੀਤ ਕੌਰ, ਗੁਰਸਰਨ ਕੌਰ, ਹਰਚਰਨ ਸਿੰਘ, ਭੋਲਾ ਸਿੰਘ, ਜਸਪਿੰਦਰ ਸਿੰਘ, ਮੇਜਰ ਸਿੰਘ, ਲੱਖਾ ਗੁਰਮ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਨੈਸ਼ਨਲ ਸੈਪਕਟਾਕਰਾ ਚੈਂਪੀਅਨਸ਼ਿਪ 'ਚ ਸੀਬਾ ਦੀ ਸ਼ਗਨਪ੍ਰੀਤ ਕੌਰ ਨੇ ਜਿੱਤਿਆ ਕਾਂਸੀ ਦਾ ਤਗਮਾ <br/> ਅਗਲੀ ਖ਼ਬਰ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।