11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਯੁਰਵੈਦਿਕ ਵਿਭਾਗ ਵਲੋਂ ਆਯੁਸ਼ ਕੈਂਪ ਆਯੋਜਿਤ <br/>

ਅਜੀਤ ਡੈਸਕ 25-01-2026
ਕੁੱਪ ਕਲਾਂ, 24 ਜਨਵਰੀ (ਸੁਖਜਿੰਦਰ ਸਿੰਘ ਝੱਲ) - ਆਯੁਰਵੈਦਿਕ ਵਿਭਾਗ ਪੰਜਾਬ ਵਲੋਂ ਗ੍ਰਾਮ ਪੰਚਾਇਤ ਰੋਹੀੜਾ ਵਿਖੇ ਲਗਾਏ ਆਯੂਸ਼ ਕੈਂਪ ਦਾ ਉਦਘਾਟਨ ਸੀਨੀਅਰ ਆਯੁਰਵੈਦਿਕ ਡਾਕਟਰ ਕੁਲਵਿੰਦਰ ਸ਼ਰਮਾ ਨੇ ਕੀਤਾ | ਇਸ ਕੈਂਪ ਵਿਚ ਡਾਕਟਰ ਰੂਬੀਨਾ ਖ਼ਾਨ, ਡਾਕਟਰ ਮੁਹੰਮਦ ਵਾਹਿਦ, ਡਾਕਟਰ ਜਸਦੀਪ ਸਿੰਘ, ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ | ਕੈਂਪ ਇੰਚਾਰਜ ਡਾਕਟਰ ਮੁਹੰਮਦ ਅਕਮਲ ਨੇ ਦੱਸਿਆ ਕਿ ਡਾਇਰੈਕਟਰ ਆਫ਼ ਆਯੁਰਵੈਦਾਂ ਡਾਕਟਰ ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਸੰਗਰੂਰ ਡਾਕਟਰ ਮਲਕੀਅਤ ਸਿੰਘ ਦੀ ਰਹਿਨੁਮਾਈ ਹੇਠ ਆਯੂਸ਼ ਕੈਂਪ ਲਗਾਇਆ ਗਿਆ, ਜਿਸ ਵਿਚ ਤਕਰੀਬਨ 500 ਮਰੀਜ਼ਾਂ ਨੇ ਲਾਭ ਉਠਾਇਆ | ਇਸ ਕੈਂਪ ਵਿਚ ਸਰਪੰਚ ਸ਼ਬਨਮ ਜੀ, ਮੈਂਬਰ ਪੰਚਾਇਤ ਅਬਦੁਲ ਸੱਤਾਰ, ਮੁਰਤਜ਼ਾ ਖਾਨ, ਅਬਦੁਲ ਸ਼ਕੂਰ (ਬੌਬੀ), ਜਰਨੈਲ ਸਿੰਘ, ਫ਼ਿਰੋਜ਼ ਖ਼ਾਨ, ਪ੍ਰਧਾਨ ਰਿਆਜ਼ ਖ਼ਾਨ, ਸਰਪੰਚ ਇਕਬਾਲ ਖ਼ਾਨ, ਮੌਜੂਦ ਰਹੇ ਅਤੇ ਫਾਰਮਾਸਿਸਟ ਰਾਜਵਿੰਦਰ ਸਿੰਘ, ਰਮਨਜੀਤ ਕੌਰ, ਰੂਬੀਨਾ, ਨੀਰੂ, ਤਾਹਿਰ ਹੁਸੈਨ, ਸੁਖਦੀਪ ਸਿੰਘ, ਹਰਜੋਤ ਸਿੰਘ ਲੈਲ, ਚਮਨਪ੍ਰੀਤ ਕੌਰ, ਸੱਤਿਆ ਦੇਵੀ, ਸੁਖਵਿੰਦਰ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ ਨੇ ਵਿਸ਼ੇਸ਼ ਸੇਵਾ ਨਿਭਾਈ |

ਪਿਛਲੀ ਖ਼ਬਰ ਸਤੌਜ ਅਕੈਡਮੀ ਵਿਖੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪੁਲਿਸ ਨੇ ਕੱਢਿਆ ਫਲੈਗ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।