11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਿੰਡਾਂ 'ਚ ਸਾਈਕਲਿੰਗ ਖੇਡ ਨੂੰ ਉਤਸ਼ਾਹ ਦੇਣ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ - ਮਹੰਤ ਸ੍ਰੀ ਅੰਮਿ੍ਤ ਬਣ <br/>

ਅਜੀਤ ਡੈਸਕ 25-01-2026
ਛਾਜਲੀ, 24 ਜਨਵਰੀ (ਅਜਾਇਬ ਸਿੰਘ ਨੀਲੋਵਾਲ) - ਕਾਇਮੀ ਮੁਕਾਮ ਸਮਾਧ ਵੱਡਾ ਡੇਰਾ, ਰੋਝਾਂ ਪੱਤੀ, ਪਿੰਡ ਛਾਜਲੀ ਵਿਖੇ ਬਾਬਾ ਸ਼੍ਰੀ ਨੰਦ ਬਣ ਦੀ ਬਰਸੀ ਮੌਕੇ ਡੇਰੇ ਦੇ ਮਹੰਤ ਸ਼੍ਰੀ ਅੰਮਿ੍ਤ ਬਣ ਦੀ ਅਗਵਾਈ ਹੇਠ ਸਾਲਾਨਾ ਭੰਡਾਰਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ, ਸਾਧੂ-ਮਹਾਤਮਾ ਅਤੇ ਇਲਾਕੇ ਦੇ ਨੌਜਵਾਨਾਂ ਨੇ ਭਾਗ ਲਿਆ | ਭੰਡਾਰੇ ਉਪਰੰਤ ਗੱਦੀ ਨਸ਼ੀਨ ਮਹੰਤ ਸ਼੍ਰੀ ਅੰਮਿ੍ਤ ਬਣ ਅਤੇ ਸੰਤ ਅਮਰਜੀਤ ਬਣ ਵਲੋਂ ਸਾਈਕਲਿੰਗ ਨਾਲ ਸਬੰਧਿਤ ਖਿਡਾਰੀਆਂ ਅਤੇ ਖੇਡ ਪ੍ਰਮੋਟਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਮਹੰਤ ਸ਼੍ਰੀ ਅੰਮਿ੍ਤ ਬਣ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿਚ, ਖ਼ਾਸ ਕਰਕੇ ਪਿੰਡ ਪੱਧਰ 'ਤੇ, ਸਾਈਕਲਿੰਗ ਵਰਗੀਆਂ ਖੇਡਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਆਪਣੀ ਪ੍ਰਤਿਭਾ ਨੂੰ ਨਿਖਾਰ ਕੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਣ | ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਸਹਿਯੋਗ ਅਤੇ ਸਿਹਤਮੰਦ ਜੀਵਨ ਦੀ ਪੇ੍ਰਰਨਾ ਦਿੰਦੀਆਂ ਹਨ | ਇਸ ਲਈ ਪਿੰਡਾਂ ਵਿਚ ਖੇਡ ਮੈਦਾਨਾਂ, ਟਰੇਨਿੰਗ ਅਤੇ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਸੰਗਰੂਰ ਸਾਈਕਲਿੰਗ ਐਸੋਸੀਏਸ਼ਨ ਦੇ ਅਹੁਦੇਦਾਰਾਂ ਸਮੇਤ ਵੱਖ-ਵੱਖ ਖਿਡਾਰੀ ਅਤੇ ਖੇਡ ਪ੍ਰਮੋਟਰ ਹਾਜ਼ਰ ਰਹੇ |

ਪਿਛਲੀ ਖ਼ਬਰ ਪੰਜਾਬ 'ਚ ਮੁਫ਼ਤ ਇਲਾਜ ਭਾਰਤ ਦੇ ਇਤਿਹਾਸ ਵਿਚ ਵੱਡਾ ਮੀਲ ਪੱਥਰ - ਕੁਲਦੀਪ ਸਿੰਘ <br/> ਅਗਲੀ ਖ਼ਬਰ ਸਰਕਾਰੀ ਬੈਂਕ ਮੁਲਾਜ਼ਮਾਂ ਦੀ ਹੜਤਾਲ 27 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।