11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਰਕਾਰੀ ਬੈਂਕ ਮੁਲਾਜ਼ਮਾਂ ਦੀ ਹੜਤਾਲ 27 ਨੂੰ <br/>

ਅਜੀਤ ਡੈਸਕ 25-01-2026
ਸੁਨਾਮ ਊਧਮ ਸਿੰਘ ਵਾਲਾ, 24 ਜਨਵਰੀ (ਭੁੱਲਰ, ਧਾਲੀਵਾਲ) - ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਜੋਨ ਸਕੱਤਰ ਕਾਮਰੇਡ ਵਿੱਕੀ ਅਬਦਾਲ ਨੇ ਪੈੱ੍ਰਸ ਬਿਆਨ ਜਰੀਏ ਕਿਹਾ ਕਿ 5 ਦਿਨਾ ਬੈਂਕਿੰਗ ਨੂੰ ਲੈ ਕੇ ਸਰਕਾਰੀ ਬੈਂਕ ਦੇ ਮੁਲਾਜ਼ਮਾਂ ਵਲੋਂ ਦੇਸ ਭਰ ਵਿਚ 27 ਜਨਵਰੀ ਨੂੰ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਹੁਲ ਚਾਬਾ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ | ਕਾਮਰੇਡ ਵਿੱਕੀ ਅਬਦਾਲ ਨੇ ਕਿਹਾ ਕਿ 5 ਦਿਨਾਂ ਬੈਂਕਿੰਗ ਹਰ ਸਨਿੱਚਰਵਾਰ ਦੀ ਛੁੱਟੀ ਨੂੰ ਲੈ ਕੇ ਬੈਂਕ ਕੇਂਦਰ ਸਰਕਾਰ ਅਤੇ ਬੈਂਕ ਜਥੇਬੰਦੀਆਂ ਵਿਚ ਸਹਿਮਤੀ ਨਹੀ ਬਣ ਸਕੀ ਜਦੋਂ ਕਿ ਸਰਕਾਰ ਵਲੋਂ ਇਸ ਪ੍ਰਸਤਾਵ ਨੂੰ ਸਵੀਕਾਰ ਵੀ ਕਰ ਲਿਆ ਗਿਆ ਸੀ ਪਰ ਹੁਣ ਆਕੇ ਸਰਕਾਰ ਇਹ ਪੰਜ ਦਿਨਾਂ ਬੈਂਕਿੰਗ ਪ੍ਰਸਤਾਵ ਤੋਂ ਮੁਨਕਰ ਹੋ ਗਈ ਹੈ | ਜਿਸ ਕਾਰਨ ਬੈਂਕ ਮੁਲਾਜ਼ਮਾਂ ਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਜਥੇਬੰਦੀ ਦੇ ਆਗੂਆਂ ਨੇ 27 ਜਨਵਰੀ ਦੀ ਹੜਤਾਲ ਕਾਰਨ ਆਉਣ ਵਾਲੀ ਦਿੱਕਤ ਲਈ ਮਾਫ਼ੀ ਮੰਗਦਿਆਂ ਕਿਹਾ ਕਿ ਸੰਘਰਸ਼ ਕੇਵਲ ਪੰਜ ਦਿਨਾਂ ਬੈਂਕਿੰਗ ਦਾ ਨਹੀਂ ਸਗੋਂ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਹੋਣ ਤੋਂ ਰੋਕਣ ਲਈ ਵੀ ਹੈ | ਇਸ ਮੌਕੇ ਰਾਜੀਵ ਵਰਮਾ, ਹਰਜਿੰਦਰ ਸਿੰਘ, ਅਵਤਾਰ ਸਿੰਘ, ਹੇਮੰਤ ਸ਼ਰਮਾ, ਦੀਪ ਸਿੰਘ ਬਾਠ, ਮਨਦੀਪ ਸ਼ਰਮਾ, ਨਰੇਸ਼ ਕੁਮਾਰ ਦਵਿੰਦਰ ਕੌਰ, ਅਜੇ ਕੁਮਾਰ ਅਤੇ ਰੌਬਿਨ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਪਿੰਡਾਂ 'ਚ ਸਾਈਕਲਿੰਗ ਖੇਡ ਨੂੰ ਉਤਸ਼ਾਹ ਦੇਣ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ - ਮਹੰਤ ਸ੍ਰੀ ਅੰਮਿ੍ਤ ਬਣ <br/> ਅਗਲੀ ਖ਼ਬਰ ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਬਾ ਵਾਸੀਆਂ ਨੂੰ ਪ੍ਰਚਾਉਣ ਲਈ ਕਈ ਤਰ੍ਹਾਂ ਦੇ ਦਾਅ ਖੇਡ ਰਹੀ ਹੈ- - ਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।