02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਰਹੂਮ ਮਾਤਾ ਗੰਗਾ ਦੇਵੀ ਦੀ ਯਾਦ ਵਿਚ ਉਸਾਰੇ ਜਾਣ ਵਾਲੇ ਗੇਟ ਦੀ ਰੱਖੀ ਨੀਂਹ <br/>

ਅਜੀਤ ਡੈਸਕ 24-01-2026
ਲਹਿਰਾਗਾਗਾ/ਮੂਨਕ, 23 ਜਨਵਰੀ (ਅਸ਼ੋਕ ਗਰਗ, ਪ੍ਰਵੀਨ ਮਦਾਨ) - ਸਬ ਡਵੀਜ਼ਨ ਮੂਨਕ ਦੇ ਵੱਡੇ ਇਤਿਹਾਸਕ ਪਿੰਡ ਬੱਲਰਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ, ਬਾਬਾ ਦਰਬਾਰਾ ਗਿਰ ਜੀ ਅਤੇ ਡੇਰਾ ਬਾਬਾ ਭੋਲਾ ਨਾਥ ਦੀ ਯਾਦ 'ਚ ਮਾਤਾ ਗੰਗਾ ਦੇਵੀ ਯਾਦਗਾਰੀ ਗੇਟ ਦਾ ਭੂਮੀ ਪੂਜਣ ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨ ਕਾਂਤਾ ਗੋਇਲ ਵਲੋਂ ਕੀਤਾ ਗਿਆ | ਪਿੰਡ ਬੱਲਰਾ ਦੇ ਸਰਪੰਚ ਮਲਕੀਤ ਸਿੰਘ ਨੇ ਅਰਦਾਸ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੰਗਲਾ ਪਰਿਵਾਰ ਦੇ ਕੇਵਲ ਸਿੰਗਲਾ ਪੱਤਰਕਾਰ 'ਅਜੀਤ' ਵਲੋਂ ਪਿੰਡ ਵਿਖੇ ਗੁਰੂ ਸ੍ਰੀ ਤੇਗ ਬਹਾਦਰ ਸਿੰਘ ਸਾਹਿਬ ਨੇੜੇ ਮੂਨਕ ਮੁੱਖ ਸੜਕ 'ਤੇ ਗੇਟ ਬਣਾਇਆ ਜਾਵੇਗਾ ਜਿਸ 'ਤੇ ਲਗਭਗ ਸਾਢੇ ਚਾਰ ਲੱਖ ਲਾਗਤ ਆਵੇਗੀ | ਇਸ ਮੌਕੇ ਮੁੱਖ ਮਹਿਮਾਨ ਕਾਂਤਾ ਗੋਇਲ ਨੇ ਕਿਹਾ ਕਿ ਕੇਵਲ ਸਿੰਗਲਾ ਨੇ ਆਪਣੇ ਪਿੰਡ ਨਾਲ ਜੁੜੇ ਰਹਿ ਕੇ ਪਿੰਡ ਦੇ ਵਿਕਾਸ 'ਚ ਯੋਗਦਾਨ ਪਾਉਣਾ ਆਪਣੇ ਪਿੰਡ ਦੇ ਲੋਕਾਂ ਨਾਲ ਪਿਆਰ ਤੇ ਮੋਹ ਦਰਸਾਉਂਦਾ ਹੈ | ਉਨ੍ਹਾਂ ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਸਮੂਹ ਮੈਂਬਰਾਨ ਵਲੋਂ ਪਿੰਡ ਦੇ ਵਿਕਾਸ 'ਚ ਪਾਏ ਜਾਣ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ | ਆਖ਼ਰ 'ਚ ਕੇਵਲ ਸਿੰਗਲਾ ਨੇ ਪਿੰਡ ਵਾਸੀਆਂ, ਸਰਪੰਚ ਤੇ ਸਮੂਹ ਪੰਚਾਇਤ ਵਲੋਂ ਗੇਟ ਬਣਾਉਣ ਦੀ ਸੇਵਾ ਦਾ ਮੌਕਾ ਦੇਣ 'ਤੇ ਧੰਨਵਾਦ ਕੀਤਾ | ਇਸ ਮੌਕੇ ਪਿੰਡ ਦੇ ਮੈਂਬਰਾਨ ਸੁਖਦੇਵ ਸਿੰਘ, ਤਰਨ ਸਿੰਘ, ਜੱਗੀ ਬਲਰਾ, ਸਿਪੀ, ਗੋਲਡੀ, ਜਸਵੀਰ ਸਿੰਘ, ਨਾਮਦੇਵ, ਹੰਸਾਂ, ਲੀਲਾ ਸਿੰਘ, ਕੁਲਵੀਰ ਸਿੰਘ ਤੇ ਚਮਕੋਰ ਸਿੰਘ ਤੋਂ ਇਲਾਵਾ ਸਤਨਾਮ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦੀਪਕ ਉਰਫ਼ ਰਿੰਕੂ ਸਿੰਗਲਾ ਸਾਬਕਾ ਉਪ ਚੇਅਰਮੈਨ, ਸੁਖਦੇਵ ਸਿੰਘ, ਭੋਲਾ ਸਿੰਘ, ਪਰਮਿੰਦਰ ਸਿੰਘ, ਜਗਰਾਜ ਸਿੰਘ, ਦਰਸ਼ਨ ਸਿੰਘ ਸਲੇਮਗੜ, ਮਿਸਤਰੀ ਗੋਲਡੀ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਸਿਆਸੀ ਬਦਲਾਖੋਰੀ ਤਹਿਤ ਮੇਰੇ ਨਾਬਾਲਗ ਲੜਕੇ 'ਤੇ ਕਰਵਾਇਆ ਗਿਆ ਝੂਠਾ ਪਰਚਾ ਦਰਜ-ਮਹੇਸ਼ ਕੁਮਾਰ ਲੋਟਾ <br/> ਅਗਲੀ ਖ਼ਬਰ ਦੇਸ਼ ਭਗਤ ਕਾਲਜ ਵਿਖੇ ਖੋਜ ਵਿਧੀ 'ਤੇ ਪੰਜ-ਦਿਨਾ ਫੈਕਲਟੀ ਵਿਕਾਸ ਪ੍ਰੋਗਰਾਮ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।