02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਖ਼ਿਲਾਫ਼ ਕਰਨ ਕਾਮਰੇਡਾਂ ਨੇ ਡੀ. ਸੀ. ਬਾਹਰ ਦਿੱਤਾ ਧਰਨਾ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਸੀ.ਪੀ.ਆਈ. (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਚਮਕੌਰ ਸਿੰਘ ਖੇੜੀ, ਕਾਮਰੇਡ ਭੂਪ ਚੰਦ ਚੰਕੋ ਸਮੇਤ ਹੋਰ ਆਗੂ ਧਰਨਾ ਦਿੰਦੇ ਹੋਏ | ਤਸਵੀਰ : ਮੁਕੇਸ਼ ਕੁਮਾਰ <br/> 24-01-2026
ਸੰਗਰੂਰ, 23 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸਰਕਾਰ ਵਲੋਂ ਮਜ਼ਦੂਰ ਵਰਗ ਉੱਤੇ ਕੀਤੇ ਜਾ ਰਹੇ ਚਹੁ ਤਰਫ਼ਾ ਹਮਲੇ ਦੀ ਨਿੰਦਾ ਕਰਦਿਆਂ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮਨਰੇਗਾ ਕਾਨੂੰਨਾਂ 2005 ਜੋ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦਾ ਸੀ ਨਵੇਂ ਕਾਨੂੰਨਾਂ ਦੀ ਵੀ.ਬੀ ਜੀ ਰਾਮ ਜੀ ਰਾਹੀ ਰੋਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਦੀ ਗਰੰਟੀ ਦੀ ਭਾਵਨਾ ਨੂੰ ਖ਼ਤਮ ਕਰਦਾ ਹੈ ਇਹ ਕੰਮ ਦਾ ਕੇਂਦਰ ਵਲੋ ਸਿੱਧਾ ਨਿਰਣਾ ਕਰ ਕੇ ਪੰਚਾਇਤ ਰਾਜ ਵਲੋ ਕੰਮ ਮਿਲਣ ਵਾਲੇ ਫੈਡਰਲ ਢਾਂਚੇ ਤੇ ਸਿੱਧੀ ਸੱਟ ਮਾਰਦਾ ਹੈ | ਉਨ੍ਹਾਂ ਸੰਗਰੂਰ ਵਿਖੇ ਹੋਈ ਇੱਕ ਰੈਲੀ ਵਿਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਰਾਜ ਸਰਕਾਰਾਂ ਵਲੋਂ 60/40 ਮੁਤਾਬਕ ਫ਼ੰਡ ਤੇ ਕੰਮ ਕਰਨ ਨਾਲ ਕਰਜ਼ੇ ਦੀ ਮਾਰ ਝੱਲ ਰਹੇ ਰਾਜਾਂ ਦੇ ਮਜ਼ਦੂਰਾਂ ਨੂੰ ਰੋਜ਼ਗਾਰ ਤੋਂ ਵਾਂਝੇ ਹੋਣਾ ਪਵੇਗਾ, ਜੋ ਮਨਰੇਗਾ 100 ਦਿਨ ਦਾ ਰੋਜ਼ਗਾਰ ਜੋ ਹਰ ਪਿੰਡ ਵਿਚ ਗਰੰਟੀ ਮਿਲਦਾ ਸੀ ਨਵੇਂ ਕਾਨੂੰਨ ਰਾਹੀ ਬੀ.ਜੇ.ਪੀ ਵਲੋ 125 ਦਿਨਾਂ ਦੇ ਕੰਮ ਦੀ ਗੱਲ ਕਰਦੇ ਹਨ ਉਹ ਹਰ ਥਾਂ 'ਤੇ ਮਿਲਣ ਦੀ ਬਜਾਏ ਕੇਂਦਰ ਜਿਹੜੇ ਪਿੰਡ ਚਾਹੇਗਾ ਉਥੇ ਹੀ ਕੰਮ ਮਿਲੇਗਾ ਅਤੇ ਸਾਲ ਵਿਚ 2 ਮਹੀਨੇ ਕੰਮ ਬਿਲਕੁਲ ਨਹੀ ਮਿਲੇਗਾ | ਮੋਦੀ ਸਰਕਾਰ ਨੇ ਲੰਬੇ ਸੰਘਰਸ਼ਾਂ ਰਾਹੀ ਪ੍ਰਾਪਤ ਕੀਤੇ 29 ਕਾਨੂੰਨ ਖ਼ਤਮ ਕਰ ਕੇ 4 ਲੇਬਰ ਕੋਡ ਬਣਾ ਦਿੱਤੇ ਹਨ ਜਿਸ ਨਾਲ ਨਵੇਂ ਕੋਡ ਮਜ਼ਦੂਰ ਦੇ ਪੱਖ ਪੂਰਨ ਦੀ ਬਜਾਏ ਸਰਮਾਏਦਾਰਾਂ ਦੇ ਹੱਕ ਵਿਚ ਭੁਗਤਣਗੇ | ਕਾਮਰੇਡ ਸੇਖੋਂ ਨੇ ਕਿਹਾ ਕਿ ਬਿਜਲੀ ਸੋਧ ਬਿਲ 2025 ਜਿਸ ਨੰੂ ਕੇਂਦਰ ਆਉਣ ਵਾਲੇ ਸੈਸ਼ਨ ਵਿਚ ਪੇਸ਼ ਕਰਨ ਜਾ ਰਿਹਾ ਹੈ ਜੇਕਰ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਇਹ ਲਾਜ਼ਮੀ ਤੌਰ 'ਤੇ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਲਹੀ ਇੱਕ ਵੱਡਾ ਟੈਰਿਫ਼ ਝਟਕਾ ਦੇਵੇਗਾ | ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਸਥਾਨਕ ਸਿਵਲ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਵੀ ਭੇਜਿਆ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਕਿਹਾ ਕਿ ਮੋਦੀ ਸਰਕਾਰ ਵਲੋ ਕੀਤੇ ਹਮਲਿਆਂ ਵਿਰੁੱਧ ਪਾਰਟੀ ਜਨਤਕ ਰਾਇ ਲਾਮਬੰਦ ਕਰੇਗਾ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੇ ਤਿੰਨ ਕਾਲੇ ਕਾਨੂੰਨ ਵਾਂਗ ਉਪਰੋਕਤ ਹਮਲਿਆਂ ਨੂੰ ਵਾਪਸ ਨਹੀ ਲਵੇਗਾ ਉਨ੍ਹਾਂ ਚਿਰ ਸੰਘਰਸ਼ਾਂ ਵਾਪਸ ਨਹੀ ਲਿਆ ਜਾਵੇਗਾ | ਕਾਮਰੇਡ ਸਤਿੰਦਰਪਾਲ ਸਿੰਘ ਚੀਮਾ, ਜੋਗਾ ਸਿੰਘ ਉਪਲੀ, ਹੰਗੀ ਖਾਂ, ਇੰਦਰਜੀਤ ਸਿੰਘ ਛੰਨਾਂ, ਗੁਰਮੀਤ ਸਿੰਘ ਬਲਿਆਲ, ਹਰਬੰਸ ਸਿੰਘ ਨਮੋਲ, ਜੋਗਿੰਦਰ ਸਿੰਘ ਬੱਧਨ, ਪਰਮਜੀਤ ਕੌਰ ਭੱਟੀਵਾਲਕਲਾਂ, ਹਰਮੇਸ ਕੌਰ ਰਾਏ ਸਿੰਘ ਵਾਲਾ, ਮੱਖਣ ਸਿੰਘ ਜਖੇਪਲ, ਸੁਖਵਿੰਦਰ ਸਿੰਘ ਸੁੱਖੀ, ਜਸਮੇਲ ਕੌਰ ਬੀਰਕਲਾਂ, ਹਰਮੇਲ ਸਿੰਘ, ਗੋਪੀ ਰਾਮ, ਬਸੰਤ ਸਿੰਘ, ਮੋਤੀ ਸਿੰਘ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ 11 ਸਮੂਹਿਕ ਵਿਆਹਾਂ ਦਾ ਮਹਾਂ ਕੁੰਭ 1 ਫਰਵਰੀ ਨੂੰ <br/> ਅਗਲੀ ਖ਼ਬਰ ਪਤੰਗਬਾਜ਼ੀ ਕਰ ਕੇ ਮਨਾਇਆ ਬਸੰਤ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।