02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

'ਆਪ' ਆਗੂ ਗੁਰਦੀਪ ਨਿਆਮਤਪੁਰ ਨੇ ਖਾਦੀ ਬੋਰਡ ਦੇ ਅਹੁਦੇ 'ਤੋਂ ਦਿੱਤਾ ਅਸਤੀਫ਼ਾ <br/>

ਅਜੀਤ ਡੈਸਕ 24-01-2026
ਅਮਰਗੜ੍ਹ, 23 ਜਨਵਰੀ (ਜਤਿੰਦਰ ਮੰਨਵੀਂ, ਪਵਿੱਤਰ ਸਿੰਘ) - ਹਲਕਾ ਅਮਰਗੜ੍ਹ ਦੀ ਸਿਆਸਤ 'ਚ ਅੱਜ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂ ਅਤੇ ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ ਜੋ ਕਿ ਫੁੱਲਾਂ ਦੇ ਸਫਲ ਕਾਸ਼ਤਕਾਰ ਵੀ ਹਨ, ਨੇ ਅਫ਼ਸਰਸ਼ਾਹੀ ਦੇ ਰਵੱਈਏ ਤੋਂ ਤੰਗ ਆ ਕੇ ਆਪਣੇ ਅਹੁਦੇ 'ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ | 'ਅਜੀਤ' ਨਾਲ ਗੱਲਬਾਤ ਕਰਦਿਆਂ ਨਿਆਮਤਪੁਰ ਨੇ ਭਰੇ ਮਨ ਨਾਲ ਕਿਹਾ ਕਿ ਜਦੋਂ ਇੱਕ ਬੋਰਡ ਮੈਂਬਰ ਅਤੇ ਸੱਤਾਧਾਰੀ ਧਿਰ ਦੇ ਆਗੂ ਨੂੰ ਹੀ ਆਪਣੇ ਜਾਇਜ਼ ਕੰਮ ਕਰਵਾਉਣ ਵਾਸਤੇ ਅਫ਼ਸਰਸ਼ਾਹੀ ਹੱਥੋਂ ਖ਼ੱਜਲ਼-ਖ਼ੁਆਰ ਹੋਣਾ ਪੈ ਰਿਹਾ ਹੋਵੇ ਤਾਂ ਇਹ ਸਿਸਟਮ ਦੀ ਵੱਡੀ ਨਾਕਾਮੀ ਹੈ | ਉਨ੍ਹਾਂ ਕਿਹਾ ਮੇਰੇ ਲਈ ਮੇਰਾ ਸਵੈ-ਮਾਣ ਸਭ ਤੋਂ ਉੱਪਰ ਹੈ, ਇਸੇ ਕਰਕੇ ਮੈਂ ਅੱਜ ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਸੋਸ਼ਲ ਮੀਡੀਆ 'ਤੇ ਜਨਤਕ ਕਰ ਦਿੱਤਾ ਹੈ ਅਤੇ ਲਿਖਤੀ ਰੂਪ 'ਚ ਪਾਰਟੀ ਹਾਈਕਮਾਂਡ ਨੂੰ ਵੀ ਭੇਜ ਦਿੱਤਾ ਹੈ |

ਪਿਛਲੀ ਖ਼ਬਰ ਪਤੰਗਬਾਜ਼ੀ ਕਰ ਕੇ ਮਨਾਇਆ ਬਸੰਤ ਦਾ ਤਿਉਹਾਰ <br/> ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਦੀਆਂ 7 ਲੜਕੀਆਂ ਦਾ ਅਨੰਦ ਕਾਰਜ ਸਮਾਰੋਹ ਅਤੇ ਮੁਫ਼ਤ ਖ਼ੂਨਦਾਨ ਕੈਂਪ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।