03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਇਨਸਾਨੀ ਜ਼ਿੰਦਗੀਆਂ ਲਈ 'ਕਹਿਰ ਬਣ ਚੁੱਕੀ' ਚੀਨੀ ਡੋਰ ਸੰਬੰਧੀ ਸਖ਼ਤ ਹੋਵੇ ਸਰਕਾਰ-ਸਰਪੰਚ ਅÏਲਖ <br/>

ਅਜੀਤ ਡੈਸਕ 24-01-2026
ਮਲੇਰਕੋਟਲਾ, 23 ਜਨਵਰੀ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਚੀਨੀ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ | ਪ੍ਰਸ਼ਾਸਨ ਵੱਲੋਂ ਭਾਵੇਂ ਇਸ ਡੋਰ 'ਤੇ ਪਾਬੰਦੀ ਦੇ ਚੱਲਦਿਆਂ ਛਾਪੇਮਾਰੀ ਕਰਕੇ ਇਸ ਨੂੰ ਜ਼ਬਤ ਕੀਤਾ ਜਾਂਦਾ ਹੈ ਪਰ ਫਿਰ ਵੀ ਇਸ ਦੀ ਵਰਤੋਂ ਰੁਕ ਨਹੀਂ ਰਹੀ | ਇਸ ਅਹਿਮ ਮਸਲੇ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਅÏਲਖ ਕੁੱਪ ਖ਼ੁਰਦ ਨੇ ਆਖਿਆ ਕਿ ਬੱਚਿਆਂ ਵੱਲੋਂ ਪਤੰਗ ਉਡਾਉਣ ਦੇ ਲਈ ਇਸ ਦੀ ਵਰਤੋਂ ਹੁਣ ਆਮ ਕੀਤੀ ਜਾਣ ਲੱਗੀ ਹੈ | ਜਿਸ ਕਾਰਨ ਬਹੁਤ ਵਾਰ ਰਾਹਗੀਰਾਂ ਨੂੰ ਇਸ ਡੋਰ ਨੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਹੈ | ਜਿੱਥੇ ਮਾਪੇ ਆਪਣੇ ਬੱਚਿਆਂ ਨੂੰ ਇਸ ਡੋਰ ਦੀ ਵਰਤੋਂ ਨਾ ਕਰਨ ਲਈ ਸਮਝਾਉਣ ਉੱਥੇ ਹੀ ਸਰਕਾਰ ਤੇ ਪ੍ਰਸ਼ਾਸਨ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਲਈ ਸਖਤ ਕਦਮ ਚੁੱਕੇ | ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਸ ਬੇਰਹਿਮ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਇਸ ਦਾ ਸੰਤਾਪ ਨਾ ਹੰਢਾਉਣਾ ਪਵੇਗਾ | ਪਿਛਲੇ ਸਮੇਂ ਤੋਂ ਬਹੁਤ ਸਾਰੇ ਰਾਹਗੀਰ ਤੇ ਪੰਛੀ ਇਸ ਡੋਰ ਦੇ ਵਿੱਚ ਉਲਝ ਕੇ ਜ਼ਖ਼ਮੀ ਹੋ ਚੁੱਕੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਦਾ ਬਾਈਕਾਟ ਕਰਨ ਦੀ ਲੋੜ ਹੈ |

ਪਿਛਲੀ ਖ਼ਬਰ ਯੂਰੀਆ ਖਾਦ ਦੀ ਵਰਤੋਂ ਕਰਨ ਵਿਚ ਜ਼ਿਲ੍ਹਾ ਸੰਗਰੂਰ ਮੋਹਰੀ ਸਾਇੰਟਿਫਿਕ ਅਵੇਅਰਨੈੱਸ ਫੋਰਮ ਨੇ ਕੀਤਾ ਚਿੰਤਾ ਦਾ ਪ੍ਰਗਟਾਵਾ ਅਗਲੀ ਖ਼ਬਰ ਬੋਹਾ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਨਹੀਂ ਮਿਲ ਰਿਹਾ ਜਲ ਘਰ ਦਾ ਨਹਿਰੀ ਪਾਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।