03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਧਾਰਮਿਕ ਪ੍ਰੋਗਰਾਮ ਦੌਰਾਨ ਰਾਮ ਭਗਤਾਂ ਨੇ ਦੀਵੇ ਤੇ ਮੋਮਬਤੀਆਂ ਜਗਾ ਕੇ ਮਨਾਈ ਖ਼ੁਸ਼ੀ <br/>

ਅਜੀਤ ਡੈਸਕ 24-01-2026
ਮੂਨਕ, 23 ਜਨਵਰੀ (ਪ੍ਰਵੀਨ ਮਦਾਨ) - ਅਯੁੱਧਿਆ ਵਿਚ ਸ੍ਰੀ ਰਾਮ ਮੰਦਿਰ ਬਣਨ ਦੀ ਖ਼ੁਸ਼ੀ ਵਿਚ ਸਥਾਨਕ ਸ੍ਰੀ ਰਾਮ ਮੰਦਿਰ ਵਿਚ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ | ਰਾਮ ਭਗਤਾਂ ਨੇ ਮੰਦਿਰ ਵਿਚ ਮੱਥਾ ਟੇਕਿਆ ਅਤੇ ਸ੍ਰੀ ਰਾਮ ਭਗਵਾਨ ਦੇ ਦਰਸ਼ਨ ਕੀਤੇ ਅਤੇ ਰਾਮ ਨਾਮ ਦਾ ਗੁਣਗਾਨ ਕੀਤਾ | ਪੰਡਤ ਮਿੱਠੂ ਸ਼ਰਮਾ ਨੇ ਪੂਜਾ ਕਰਵਾਈ ਇਸ ਉਪਰੰਤ ਸੇਵਾਦਾਰਾਂ ਵਲੋਂ ਤਿਆਰ ਕੜਾਹ ਪ੍ਰਸ਼ਾਦ ਦਾ ਭੋਗ ਲਗਾਇਆ ਗਿਆ ਅਤੇ ਸੰਗਤ ਵਿਚ ਵਰਤਾਇਆ ਗਿਆ | ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਗਿਆਨ ਚੰਦ ਸੈਣੀ, ਸ੍ਰੀ ਰਾਮ ਲੀਲਾ ਕਮੇਟੀ ਦੇ ਨਿਰਦੇਸ਼ਕ ਐਡਵੋਕੇਟ ਜਸਬੀਰ ਸੈਣੀ, ਐਡਵੋਕੇਟ ਵਿਕਾਸ ਕੁਮਾਰ ਮੁਕੇਸ਼ ਗਰਗ ਸਾੳਡਾ ਵਾਲੇ, ਮਦਨ ਲਾਲ ਮੱਦੀ ਸ਼ਾਹ ਤੇ ਹੋਰ ਕਮੇਟੀ ਮੈਂਬਰਾਂ ਨੇ ਸਮੂਹ ਨਗਰ ਨਿਵਾਸੀਆਂ ਨੂੰ ਅੱਜ ਦੇ ਅਯੁੱਧਿਆ ਵਿਚ ਰਾਮ ਮੰਦਿਰ ਬਣਨ ਦੀ ਵਧਾਈ ਦਿੱਤੀ | ਦੇਸ਼ ਵਿਚ ਸੁਖ ਸ਼ਾਂਤੀ ਦੀ ਕਾਮਨਾ ਕੀਤੀ | ਸ਼ਾਮ ਦੇ ਸਮੇਂ ਰਾਮ ਭਗਤਾਂ ਨੇ ਮੰਦਿਰ ਅਤੇ ਘਰਾਂ ਵਿਚ ਦੀਵੇ ਤੇ ਮੋਮਬਤੀਆਂ ਜਗਾ ਕੇ ਖ਼ੁਸ਼ੀ ਮਨਾਈ |

ਪਿਛਲੀ ਖ਼ਬਰ ਸਬ-ਇੰਸਪੈਕਟਰ ਬਲਜੀਤ ਸਿੰਘ ਬਣੇ ਥਾਣਾ ਲੌਂਗੋਵਾਲ ਦੇ ਐਸ.ਐੱਚ.ਓ. ਅਗਲੀ ਖ਼ਬਰ ਨਿਤਿਨ ਨਬੀਨ ਦੀ ਪ੍ਰਧਾਨਗੀ ਹੇਠ ਭਾਜਪਾ ਹੋਰ ਮਜ਼ਬੂਤ ਹੋਵੇਗੀ-ਅਨੁਰਾਗ ਵਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।