29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਰੋਟੇਰੀਅਨ ਪ੍ਰੇਮ ਜੈਨ ਦੀ ਯਾਦ 'ਚ ਸਕੂਲੀ ਬੱਚਿਆਂ ਨੂੰ ਜਰਸੀਆਂ ਵੰਡੀਆਂ

ਅਜੀਤ ਡੈਸਕ 21-01-2026
ਛਾਜਲੀ, 20 ਜਨਵਰੀ (ਅਜਾਇਬ ਸਿੰਘ ਨੀਲੋਵਾਲ) - ਰੋਟਰੀ ਕਲੱਬ ਸੁਨਾਮ ਵਲੋਂ ਆਪਣੇ ਸਦਾ ਲਈ ਵਿੱਛੜ ਚੁੱਕੇ ਪੁਰਾਣੇ ਮੈਂਬਰ ਰੋਟੇਰੀਅਨ ਪ੍ਰੇਮ ਜੈਨ ਦੀ ਯਾਦ ਵਿਚ ਸਕੂਲ ਆਫ਼ ਐਮੀਨੈਂਸ ਛਾਜਲੀ ਵਿਖੇ ਬੱਚਿਆਂ ਲਈ ਜਰਸੀਆਂ ਵੰਡੀਆਂ ਗਈਆਂ | ਗੱਲਬਾਤ ਕਰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਜਗਦੀਪ ਭਾਰਦਵਾਜ ਨੇ ਦੱਸਿਆ ਕਿ ਰੋਟਰੀ ਕਲੱਬ ਵਲੋਂ ਆਪਣੇ ਪੁਰਾਣੇ ਮੈਂਬਰਾਂ ਦੀ ਯਾਦ ਵਿਚ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਇੱਕੋ ਸਮੇਂ ਪੰਜਾਬ ਦੇ 22 ਸਕੂਲਾਂ ਵਿਚ ਲਗਭਗ 4 ਹਜ਼ਾਰ ਤੋਂ ਵੱਧ ਜਰਸੀਆਂ ਵੰਡੀਆਂ ਗਈਆਂ, ਜਦਕਿ ਛਾਜਲੀ ਵਿਖੇ ਕਰੀਬ 150 ਜਰਸੀਆਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਰੋਟਰੀ ਕਲੱਬ ਦਾ ਮੁੱਖ ਉਦੇਸ਼ ਹੈ, ਕਿਉਂਕਿ ਖੇਡਾਂ ਨਾਲ ਬੱਚਿਆਂ ਵਿਚ ਅਨੁਸ਼ਾਸਨ, ਟੀਮ ਵਰਕ ਅਤੇ ਸਰੀਰਕ-ਮਾਨਸਿਕ ਵਿਕਾਸ ਹੁੰਦਾ ਹੈ | ਰੋਟੇਰੀਅਨ ਪ੍ਰੇਮ ਜੈਨ ਵਲੋਂ ਵੀ ਆਪਣੇ ਜੀਵਨ ਦੌਰਾਨ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਸੀ, ਨੂੰ ਯਾਦ ਕਰਦਿਆਂ ਇਹ ਸੇਵਾ ਕਾਰਜ ਕੀਤਾ ਗਿਆ | ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਵਲੋਂ ਰੋਟਰੀ ਕਲੱਬ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਦੇ ਮਨੋਬਲ ਨੂੰ ਵਧਾਉਂਦੇ ਹਨ ਅਤੇ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ | ਇਸ ਮੌਕੇ 'ਤੇ ਡੇਰਾ ਮਹੰਤ ਅਮਰਜੀਤ ਬਣ ਵਿਸ਼ੇਸ਼ ਤੌਰ ਤੇ ਪਹੁੰਚੇ, ਡੇਰੇ ਵਲੋਂ ਸਕੂਲ ਨੂੰ ਸਮੇਂ-ਸਮੇਂ 'ਤੇ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਰੋਟਰੀ ਕਲੱਬ ਸੁਨਾਮ ਦੇ ਪ੍ਰੋਜੈਕਟ ਚੇਅਰਮੈਨ ਸੰਦੀਪ ਜੈਨ, ਇੰਜੀਨੀਅਰ ਰਾਜੇਸ਼ ਗਰਗ, ਗੁਰਪ੍ਰੀਤ ਸਿੰਘ ਪੱਪੀ, ਅਸ਼ੋਕ ਗੋਇਲ, ਕੇਵਲ ਕਿ੍ਸ਼ਨ, ਅਸ਼ਵਨੀ ਬਾਂਸਲ, ਪ੍ਰਭਾਤ ਜਿੰਦਲ, ਬਹਾਲ ਸਿੰਘ ਅਤੇ ਗੋਪਾਲ ਸ਼ਰਮਾ ਹਾਜ਼ਰ ਸਨ | ਇਸ ਤੋਂ ਇਲਾਵਾ ਸਕੂਲ ਵਲੋਂ ਵੀਨਾ ਰਾਣੀ (ਲੈਕਚਰਾਰ ਫਿਜ਼ੀਕਲ), ਅਮਨੀਸ ਕੁਮਾਰ (ਲੈਕਚਰਾਰ ਹਿਸਟਰੀ) ਅਤੇ ਅਸ਼ੀਸ਼ ਗੁਪਤਾ ਸਮੇਤ ਹੋਰ ਅਧਿਆਪਕ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਬੋਲੀ ਉਲੰਪੀਆਡ ਵਿਚ ਸੀਬਾ ਦਾ ਹਰਗੁਣਦੀਪ ਸਿੰਘ ਤੀਜੇ ਸਥਾਨ 'ਤੇ ਰਿਹਾ <br/> ਅਗਲੀ ਖ਼ਬਰ ਮੁਫਤ ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।