ਭਵਾਨੀਗੜ੍ਹ, 20 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਝਨੇੜੀ ਵਿਚ ਅਮਨ ਝਨੇੜੀ ਅਤੇ ਸੁੱਖੀ ਘੁਮਾਣ ਵਲੋਂ ਅੱਖਾਂ ਅਤੇ ਮੈਡੀਕਲ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਜਿਸ ਵਿਚ ਸੰਗਰੂਰ ਮੈਡੀਸਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਅਤੇ ਅੱਖਾਂ ਦੇ ਮਾਹਿਰ ਡਾਕਟਰ ਗੋਬਿੰਦ ਹਸਪਤਾਲ ਪਟਿਆਲਾ ਦੀ ਟੀਮ ਨੇ 250 ਦੇ ਕਰੀਬ ਲੋੜਵੰਦਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਜਰਨਲ ਰੋਗਾਂ ਦੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ | ਕੈਂਪ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ ਨੇ ਕਿਹਾ ਕਿ ਲੋੜਵੰਦਾਂ ਲਈ ਇਨ੍ਹਾਂ ਸਮਾਜ ਸੇਵੀ ਵਿਅਕਤੀਆਂ ਵਲੋਂ ਕੈਂਪ ਲਗਾਉਣ ਦਾ ਉਪਰਾਲਾ ਕਰਨਾ ਸ਼ਲਾਘਾਯੋਗ ਕੰਮ ਹੈ | ਕੈਂਪ ਵਿਚ ਉਕਤ ਤੋਂ ਇਲਾਵਾ ਸਤਨਾਮ ਸਿੰਘ ਹਰਦਿੱਤਪੁਰਾ, ਗੁਰਧਿਆਨ ਸਿੰਘ ਝਨੇੜੀ, ਪਵਨਜੀਤ ਸਿੰਘ ਗ੍ਰੀਸ਼ੀ ਸ਼ਗਨਪ੍ਰੀਤ ਸਿੰਘ, ਰਵੀ ਖਾਂ, ਜੀਤ ਸਿੰਘ, ਮਾਲਾ, ਬਿੱਲਾ ਝਨੇੜੀ, ਹਿੰਦਪਾਲ ਸ਼ਰਮਾ, ਗੁਰਮੁਖ ਸਿੰਘ, ਦਰਸ਼ਨ ਕੁਮਾਰ,ਤਰਨ ਸਿੰਘ, ਲਵਲੀ ਬਟੜਿਆਣਾ ਆਦਿ ਹਾਜ਼ਰ ਸਨ |