11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬੀਬੀ ਭੱਠਲ, ਖੰਨਾ, ਝੂੰਦਾਂ, ਫੁੱਲ, ਸਿੰਗਲਾ, ਗਰਗ ਅਤੇ ਭਰਾਜ ਨੇ ਕੀਤੀ ਸ਼ਰਧਾਂਜਲੀ ਭੇਟ
ਪੱਤਰਕਾਰ ਬਾਜਵਾ ਦੇ ਪਿਤਾ ਪਰਮਜੀਤ ਸਿੰਘ ਬਾਜਵਾ ਨਮਿਤ ਸ਼ਰਧਾਂਜਲੀ ਸਮਾਗਮ

ਪਰਮਜੀਤ ਸਿੰਘ ਬਾਜਵਾ ਦੇ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਭਾਜਪਾ ਦੇ ਸੂਬਾ ਉਪ ਪ੍ਰਧਾਨ ਅਰਵਿੰਦ ਖੰਨਾ | ਤਸਵੀਰ: ਮੁਕੇਸ਼ ਕੁਮਾਰ
02-01-2026
ਸੰਗਰੂਰ, 1 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਤੋਂ 'ਅਜੀਤ' ਸਮਾਚਾਰ ਦੇ ਪੱਤਰਕਾਰ ਹਰਿੰਦਰ ਬਾਜਵਾ ਦੇ ਪਿਤਾ ਪਰਮਜੀਤ ਸਿੰਘ ਬਾਜਵਾ (65) ਨਮਿਤ ਸ਼ਰਧਾਂਜਲੀ ਸਮਾਗਮ ਸਥਾਨਿਕ ਗੁਰਦੁਆਰਾ ਸਾਹਿਬ ਪੁਲਿਸ ਲਾਇਨ ਵਿਖੇ ਹੋਇਆ | ਪਰਮਜੀਤ ਸਿੰਘ ਬਾਜਵਾ ਬੀਤੀ 21 ਦਸੰਬਰ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਨਮਿਤ ਸ੍ਰੀ ਅਖੰਡ ਸਾਹਿਬ ਦੇ ਭੋਗ ਮਗਰੋਂ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕੀਤਾ | ਇਸ ਦੌਰਾਨ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਉਮੀਦ ਫਾਊਾਡੇਸ਼ਨ ਦੇ ਚੇਅਰਮੈਨ ਤੇ ਭਾਜਪਾ ਦੇ ਸੂਬਾ ਉਪ ਪ੍ਰਧਾਨ ਅਰਵਿੰਦ ਖੰਨਾ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸੰਗਰੂਰ ਤੋਂ 'ਅਜੀਤ' ਦੇ ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਤੇਗ ਸਿੰਘ ਲੌਂਗੋਵਾਲ, ਜ਼ਿਲ੍ਹਾ ਕਾਂਗਰਸ ਦੇ ਬੁਲਾਰੇ ਹਰਪਾਲ ਸੋਨੂੰ, ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ਦੌਲਤਪੁਰ ਹਾਜ਼ਰ ਰਹੇ | ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸੰਗਰੂਰ ਤੋਂ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ, ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ੋਕ ਸੁਨੇਹੇ ਭੇਜ ਕੇ ਪਰਿਵਾਰ ਨਾਲ ਦੱਖ ਸਾਂਝਾ ਕੀਤਾ | ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸੰਗਰੂਰ ਦੇ ਪੱਤਰਕਾਰ ਭਾਈਚਾਰੇ ਵਿਚੋਂ ਅਮਨਦੀਪ ਸਿੰਘ ਬਿੱਟਾ, ਗਗਨਦੀਪ ਸਿੰਘ ਚਹਿਲ, ਸੰਗਰੂਰ ਵੈੱਲਫੇਅਰ ਪ੍ਰੈੱਸ ਕਲੱਬ ਦੇ ਪ੍ਰਧਾਨ ਰਵੀ ਸ਼ਰਮਾ, ਚੌਧਰੀ ਨੰਦ ਲਾਲ ਗਾਂਧੀ, ਗੁਰਪ੍ਰੀਤ ਸਿੰਘ ਲਾਲੀ ਅਤੇ ਟੋਨੀ ਸ਼ਰਮਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਵੀ ਝੰਡਾ ਚੁੱਕਣ ਨੂੰ ਤਿਆਰ
ਅਗਲੀ ਖ਼ਬਰ ਬੇਰੁਜ਼ਗਾਰ 11 ਨੂੰ ਮੁੱਖ ਮੰਤਰੀ ਦੇ ਗੇਟ ਤੋਂ ਮੰਗਣਗੇ ਰੁਜ਼ਗਾਰ ਦੀ ਲੋਹੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।